(੩੯)
ਇਸ ਲਈ ਏਹ ਉਸ ਤੋਂ ਭੀ ਲੰਘ ਗਿਆ ਹੈ।
ਈਂ ਬਸਾਤੇ ਉਮਰ ਰਾ ਦਰਯਾਬ ਕੀ ਬਾਦੇ ਸਬਾ॥
ਅਜ਼ ਕੁਜਾ ਆਮਦ ਨ ਦਾਨਮ ਅਜ਼ ਕੁਜਾ ਖਾਹਦ ਗੁਜ਼ਸ੍ਤ॥
ਬਿਸਤੇ – ਪੂੰਜੀ, ਮੂੜੀ। ਦਰਯਾਬ – ਪਕੜ। ਕੀਂ – ਜੋ ਏਹ। ਬਾਦੇ ਸਬਾ – ਸਵੇਰ ਦੀ ਹਵਾ। ਅਜ਼ ਕੁਜਾ – ਕਿਥੋਂ। ਆਮਦ – ਆਈ। ਦਾਨਮ – ਜਾਣਦਾ ਮੈਂ।
ਅਰਥ–ਇਸ ਉਮਰ ਦੀ ਪੂੰਜੀ ਨੂੰ ਪਕੜ, ਕਿਉਂ ਜੋ ਏਹ ਸਵੇਰ ਦੀ ਹਵਾ (ਵਾਂਗੂੰ ਹੈ)। ਮੈਂ ਨਹੀਂ ਜਾਣਦਾ, ਕਿਥੋਂ ਆਈ ਹੈ ਤੇ ਕਿਥੇ ਨੂੰ ਜਾ ਰਹੀ ਹੈ।
ਬਾਦਸ਼ਾਹੀਏ ਦੀ ਜਹਾਂ ਜੁਜ਼ ਸ਼ੋਰੋ ਗ਼ੌਗ਼ਾ ਬੇਸ਼ ਨੇਸ੍ਤ॥
ਪੇਸ਼ ਦਰਵੇਸ਼ੇ ਕਿ ਓ ਅਜ਼ ਮੁਦਾਅ ਖ਼ਾਹਦ ਗੁਜ਼ਸ੍ਤ॥
ਜਹਾਂ – ਜਹਾਨ, ਜਗਤ। ਸ਼ੋਰੋ ਗ਼ੌਗ਼ਾ – ਰੌਲਾ-ਰੱਪਾ, ਡੰਡ – ਰੌਲਾ। ਬੇਸ਼ – ਬਹੁਤਾ। ਪੇਸ਼ – ਅੱਗੇ, ਕੋਲ, ਸਾਹਮਣੇ। ਦਰਵੇਸ਼ੇ – ਫ਼ਕੀਰ ਦੇ। ਕਿ ਓ – ਜੇਹੜਾ ਕਿ। ਮੁਦਾਅ – ਕਾਮਨਾ, ਇਛਾ।
ਅਰਥ–ਇਸ ਜਗਤ ਦੀ ਬਾਦਸ਼ਾਹੀ, ਸ਼ੋਰ-ਸ਼ਰਾਬੇ ਤੋਂ ਬਿਨਾਂ, (ਹੋਰ) ਬਹੁਤਾ ਨਹੀਂ ਹੈ। ਉਸ ਦਰਵੇਸ਼ ਦੇ ਅੱਗੇ, ਜੇਹੜਾ ਕਿ ਕਾਮਨਾ ਤੋਂ ਲੰਘ ਗਿਆ ਹੈ।
ਭਾਵ–ਜਿਸਦੀਆਂ ਕਾਮਨਾਂ ਮਿਟ ਗਈਆਂ ਹਨ, ਉਸਨੂੰ ਇਸ ਦੁਨੀਆ ਦੀ ਬਾਦਸ਼ਾਹੀ ਸ਼ੋਰ-ਸ਼ਰਾਬਾ ਹੀ ਦਿਸਦਾ ਹੈ।
ਅਜ਼ ਗੁਜ਼ਸਤਨਹਾ ਚਿ ਮੇ-ਪੁਰਸੀ ਦਰੀਂ ਦਹਿਰੇ ਖਰਾਬ॥
ਬਾਦਸ਼ਾਹ ਖਾਹਦ ਗੁਜ਼ਸ੍ਤੋ ਹਮ ਗਦਾ ਖ੍ਵਾਹਦ ਗੁਜ਼ਸ੍ਤ॥
ਗੁਜ਼ਸਤਨ – ਗੁਜ਼ਰ ਜਾਣਾ,ਮਰ ਜਾਣਾ। ਚਿ – ਕੀ। ਮੇ ਪੁਰਸੀ – ਪੁਛਦਾ ਹੈਂ।