ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੪੧)

ਪੂੰਜੀ ਉਮਰਾਂ ਵਾਲੀ ਪਕੜੋ, ਪਵਨ-ਸਵੇਰ ਦੀ ਵਾਂਗੂ ਜੋ,
ਕਿਥੋਂ ਆਏ ਕਿਥੇ ਜਾਣਾ? ਏਸ ਖਬਰ ਤੋਂ ਲੰਘ ਗਿਆ।
ਬਾਦਸ਼ਾਹੀ ਜੁ ਜਗ ਸਾਰੇ ਦੀ ਸ਼ੋਰ ਗੌਗੇ ਤੋਂ ਵਧ ਨਹੀਂ,
ਓਸ ਸੰਤ ਦੀ ਨਜ਼ਰ ਦੇ ਅੰਦਰ ਜੋ ਇਛਾ ਤੋਂ ਲੰਘ ਗਿਆ।
ਲੰਘ ਜਾਣ ਦੀ ਗਲ ਕੀ ਪੁਛੇ ਏਸ ਨਿਕੰਮੀ ਦੁਨੀਆ ਚੋਂ,
ਬਾਦਸਾਹ ਜੋ ਲੰਘ ਗਿਆ ਹੈ ਮੰਗਤਾ ਭੀ ਹੈ ਲੰਘ ਗਿਆ।
ਜੀਵਨ ਦਾਤਾ ਬਚਨ ਲਾਲ ਦਾ, ਅੰਮ੍ਰਿਤ ਵਾਂਗੂੰ ਮਿਠਾ ਏ,
ਪਰ ਪਵਿਤ੍ਰਤਾ ਅੰਦਰ ਜਾਣੋ ਅੰਮ੍ਰਤ ਤੋਂ ਭੀ ਲੰਘ ਗਿਆ। ੧੧॥

ਗ਼ਜ਼ਲ ਨੰ: ੧੨

ਦਿਲ! ਇਮ ਸ਼ਬ ਬ ਤਮਸ਼ਾਇ ਰੁਖ਼ੇ ਯਾਰ ਤੁਆਂ ਰਫ਼ਤ
ਸੂਏ ਬੁਤਿ ਆਸ਼ਿਕ ਕੁਸ਼ ਅੱਯਾਰ ਤੁਆਂ ਰਫ਼ਤ

ਇਮ-ਅਜ। ਸ਼ਬ-ਰਾਤ। ਬ-ਨੂੰ, ਸਾਥ। ਤਮਾਸ਼ਾਇ-ਤਮਾਸ਼ੇ। ਰੁਖ਼-ਚੇਹਰਾ, ਮੁੱਖ, ਦਰਸ਼ਨ। ਯਾਰ-ਮਿਤ੍ਰ। ਤੁਆ-[ਤਵਾਨ] ਸਕੀਦਾ। ਰਫ਼ਤ-ਜਾਣਾ, ਜਾ। ਸੂਏ-ਵਲ, ਤਰਫ਼। ਬੁਤੇ-ਮੂਰਤੀ, ਸ਼ਕਲ, ਸਰੀਰ। ਕੁਸ਼-ਕਤਲ ਕਰਨ ਵਾਲਾ। ਅੱਯਾਰ-ਚਲਾਕ, ਬਹੁਰੂਪੀਆ।

ਅਰਥ-ਹੇ ਮਨ! ਅਜ ਰਾਤ ਨੂੰ ਤਮਾਸ਼ੇ (ਤੇ ਜਾਣ ਵਾਂਗੂੰ) ਮਿਤ੍ਰ ਦੇ ਦਰਸ਼ਨ ਨੂੰ ਜਾ ਸਕਦਾ ਹੈਂ? ਆਸ਼ਕਾਂ ਨੂੰ ਕਤਲ ਕਰਨ ਵਾਲੇ ਚਲਾਕ ਸਰੀਰ ਵਲ ਜਾ ਸਕਦਾ ਹੈ।

ਭਾਵ-ਜਿਵੇਂ ਰਾਤ ਨੂੰ ਤਮਾਸ਼ਾ ਵੇਖਣ ਲਈ ਸ਼ੌਕ ਨਾਲ ਜਾਈਦਾ ਹੈ, ਇਵੇਂ ਹੀ ਹੇ ਮਨ! ਤੂੰ ਸਤਿਗੁਰੂ ਦੇ ਦਰਸ਼ਨ ਨੂੰ ਜਾ ਸਕਦਾ ਹੈਂ?ਹੋਰ ਤਾਂ ਸਾਰੇ ਆਪਣੇ ਪ੍ਰੇਮੀਆਂ ਦਾ ਆਦਰ ਸਤਿਕਾਰ ਕਰਦੇ ਹਨ, ਪਰ ਸਤਿਗੁਰੂ ਆਪਣੇ ਪਿਆਰਿਆਂ ਨੂੰ ਤਲਵਾਰ ਨਾਲ ਸ਼ਹੀਦ