ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/69

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੫੫)

ਅਜ਼ ਤਬੱਸੁਮ ਕਰਦਾ ਈ ਗੁਲਸ਼ਨ ਜਹਾਂ।
ਹਰ ਕਿ ਦੀਦਸ਼ ਕੈ ਬਾ ਗੁਲਚੀਂ ਇਹਤਿਆਜ॥

ਅਜ਼-ਤੋਂ। ਤਬੱਸੁਮ- ਮੁਸਕ੍ਰਾਹਟ। ਕਰ ਦਾ ਈ- ਤੂੰ ਕੀਤਾ ਹੈ। ਗੁਲਸ਼ਨ- ਗੁਲਜ਼ਾਰ। ਜਹਾਂ-ਜਹਾਨ, ਜਗਤ। ਹਰ ਕਿ- ਜਿਸਨੇ। ਦੀਦਸ਼-ਵੇਖਿਆ ਉਸਨੂੰ। ਕੈ-ਕੀ, ਕਿਆ। ਗੁਲਚੀਂ-ਫੁਲੇਰੇ।

ਅਰਥ- ਮੁਸਕ੍ਰਾਹਟ ਨਾਲ, ਜਗਤ ਨੂੰ ਤੂੰ ਗੁਲਜ਼ਾਰ ਕੀਤਾ ਹੈ। ਜਿਸ ਕਿਸੇ ਨੇ ਵੇਖਿਆ ਹੈ, ਉਸਨੂੰ ਫੁਲੇਰੇ ਦੀ ਕੀ ਲੋੜ ਹੈ।

ਯਕ ਨਿਗਾਹੇ ਲੁਤਫ਼ੇ ਤੇ[1] ਦਿਲ ਮੇ-ਬੁਰਦ॥
ਬਾਜ਼ ਮੇ ਦਾਰਮ ਅਜ਼ਾਂ ਈਂ ਇਹਤਿਆਜ॥

ਨਿਗਾਹੇ-ਨਜ਼ਰ ਨਾਲ। ਲੁਤਫ਼ੇ- ਕ੍ਰਿਪਾ। ਤੋ -ਤੇਰੀ। ਮੇ ਬੁਰਦ-ਲੈ ਜਾਂਦੀ ਹੈ। ਬਾਜ਼-ਫਿਰ। ਮੇ ਦਾਰਮ-ਰਖਦਾ ਹਾਂ, ਮੈਂ। ਅਜਾਂ ਈਂ - ਉਸਦੀ।

ਅਰਥ-ਤੇਰੀ ਕ੍ਰਿਪਾ ਦੀ ਇਕ ਨਜ਼ਰ, ਦਿਲ ਲੈ ਜਾਂਦੀ ਹੈ। ਫਿਰ ਮੈਂ ਉਸਦੀ ਲੋੜ ਰਖਦਾ ਹਾਂ।

ਨੇਸ੍ਤ ਗੋਯਾ ਗ਼ੈਰਿ ਤੋ ਦਰ ਦੋ ਜਹਾਂ॥
ਬਾ ਤੋ ਦਾਰਮ ਅਜ਼ ਦਿਲੋ ਦੀਂ ਇਹਤਿਆਜ॥

ਨੇਸਤ-ਨਹੀਂ ਹੈ। ਗੈਰਿ ਤੋ-ਤੈਥੋਂ ਬਿਨਾਂ। ਦੋ ਜਹਾਂ - ਦੋਹਾਂ ਲੋਕਾਂ, ਲੋਕ-ਪ੍ਰਲੋਕ। ਬਾ-ਸਾਥ, ਨਾਲ। ਤੋ- ਤੇਰੇ। ਦਾਰਮ - ਮੈਂ ਰਖਦਾ ਹਾਂ। ਦੀਂ-ਦੀਨ, ਧਰਮ, ਭਾਵ-ਪ੍ਰਲੋਕ।

ਅਰਥ-ਨੰਦ ਲਾਲ ਜੀ (ਕਹਿੰਦੇ ਹਨ-ਹੇ ਸਤਿਗੁਰੂ!) ਤੈਥੋਂ ਬਿਨਾਂ, ਦੋਹਾਂ ਲੋਕਾਂ ਵਿਚ ਹੋਰ ਕੋਈ ਨਹੀਂ ਹੈ। ਇਸ ਵਾਸਤੇ, ਲੋਕ-ਪ੍ਰਲੋਕ ਦੀ ਲੋੜ ਤੇਰੇ ਨਾਲ ਮੈਂ ਰਖਦਾ ਹਾਂ।


  1. ਤੇ ਦੀ ਥਾਂ ਤੋ ਸਹੀ ਹੈ