ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੩)

ਜਮਾਲੇ ਓ ਹਮਹ ਜਾ ਬੋ ਹਜਾਬ ਜਲਵਾਗਰ ਅਸਤ॥
ਤੋ ਕਿ ਦਰ ਹਜਾਬੇ ਖੁਦੀ ਯਾਰੇ ਮਹ-ਲਕਾ ਚਿ ਕੁਨਦ॥

ਜਮਾਲ–ਰੂਪ। ਹਮਹ ਜ–ਸਭਨਾਂ ਜਗਾਂ ਤੇ। ਬੇ–ਬਿਨਾਂ। ਹੋਜਾਬ–ਪੜਦਾ। ਜਲਵਾਗਰ– ਪ੍ਰਕਾਸ਼ ਕਰਤਾ | ਦਰ ਜਾਬੇ–ਪੜਦੇ < ਵਿਚ | ਖੁਦੀ–ਹੰਕਾਰ। ਹਲਕਾ–ਚੰਦ ਮੁਖੜਾ!

ਅਰਥ–ਉਸਦਾ ਰੂਪ ਪੜਦੇ ਤੋਂ ਬਿਨਾਂ ਸਭਨਾਂ ਜਗਾਂ ਤੇ ਪ੍ਰਕਾਸ਼ ਵਾਨ ਹੈ। ਜਦ ਕਿ ਤੂੰ ਖੁਦੀ ਦੇ ਪੜਦੇ ਵਿਚ ਹੈ, (ਤਾਂ) ਚੰਦ ਮੁਖੜਾ ਯਾਰ ਕੀ ਕਰੇ?

ਤੁਰਾ ਕਿ ਨੇਸਤ ਬਯਕ ਗੁਨਹ ਖਾਤਿਰੇ ਮਜਮੂਹ॥
ਮਕਾਮ ਅਮਨਿ ਖੁਸ਼ ਗੋਸ਼ਹ ਓ ਸਰਾ ਚਿ ਕੁਨਦ॥

ਤੁਰਾ ਤੈਨੂੰ ਨੇਸਤੋ–ਨਹੀਂ ਹੈ। ਬ ਯਕ ਗੂ ਨਹ–ਨਾਲ ਇਕ ਰੰਗ ਦੇ। ਖਾਤਿਰੇ –ਦਲ ਮਜ਼ਮੂਹ–ਇਕੱਨ। ਮਕਾਮ–ਜਗਾਂ! ਅਮਨ–ਅਮਨ। ਖੁਸ਼–ਚੰਗਾ। ਗੋਹ–ਕੋਨਾ, ਨੂਕਰ, ਇਕਲਵੰਜਾ। ਸਰ–ਮੁਸਾਫਰਖਾਨਾ।

ਅਰਥ—ਜਦ ਕਿ ਤੇਰੇ ਦਿਲ ਨੂੰ ਇਕ ਰੰਗ ਨਾਲ ਇਕਠ [ਮੇਲ] ਨਹੀਂ ਹੈ। ਉਸਨੂੰ ਚੰਗੀ ਅਮਨ ਦੀ ਜਗ੍ਹਾ ਸਰਾਂ ਦਾ ਗੋਸ਼ਾ ਕਿਵੇਂ ਕਰ ਸਕਦੀ ਹੈ?

ਬਗੈਰ ਬਦਰ ਕਾਏ ਇਸ਼ਕ ਕੈ ਰਸੀ ਬਾ ਦੋਸਤ॥
ਬਗੈਰ ਜਜ਼ਬਾਏ ਸ਼ੌਕੇ ਤੋ ਰਹਨੁਮਾ ਚਿ ਕੁਨਦ॥

ਬਦਰਕਾਏ–ਰਾਹ ਦਸਣ ਵਾਲਾ,ਸਾਬੀ। ਇਸ਼ਕ–ਪ੍ਰੇਮ। ਰਸੀ–ਪਹੁੰਚੇਂਗਾ । ਬਾ ਦੋਸਤ–ਕੋਲ ਯਾਰ। ਜਜ਼ਬਾਏ–ਦਿਲ ਦੇ ਭਾਵ, (ਜਜਬੇ ਦਾ ਬ:ਬ:) ਸ਼ੌਂਕ–ਉਤਸ਼ਾਹ | ਰਹਿਨੁਮਾ–ਆਗੂ, ਮੋਢੀ।

ਅਰਥ–ਰਾਹ ਦਸਣ ਵਾਲੇ ਸਾਥੀ ਤੋਂ ਬਿਨਾਂ ਇਸ਼ਕ ਦੇ (ਰਾਹ