ਪੰਨਾ:ਦੀਵਾ ਬਲਦਾ ਰਿਹਾ.pdf/101

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦਾ ਆਦਰਸ਼ ਸ਼ਾਹ-ਹੀਣ ਹੈ।

...........ਤੇ ਅਖ਼ੀਰ ਮਾਂ ਪਿਉ ਦੇ ਵਿਰੋਧ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਉਸ ਨੇ ਸ਼ਤੀਸ਼ ਨਾਲ ਸਿਵਲ-ਮੈਰਿਜ ਕਰਵਾ ਲਈ ਸੀ। ਇਕ ਲਖ-ਪਤੀ ਦੀ ਧੀ ਹੁੰਦਿਆਂ ਹੋਇਆਂ ਵੀ ਉਹ ਖ਼ਾਲੀ ਹੱਥੀਂ ਸਤੀਸ਼ ਦੇ ਘਰ ਆ ਗਈ ਸੀ। ਦਾਜ ਦੀ ਸ਼ਕਲ ਵਿਚ ਮਾਪਿਆਂ ਤੋਂ ਮਿਲਣ ਵਾਲੀ ਹਜ਼ਾਰਾਂ ਦੀ ਜਾਇਦਾਦ ਤੋਂ, ਜਿਸ ਨੂੰ ਉਹ ਆਪਣੀ ਆਦਰਸ਼-ਪੂਰਤੀ ਦਾ ਇਕ ਵਸੀਲਾ ਸਮਝਦੀ ਸੀ, ਉਹ ਵਜੀ ਰਹਿ ਗਈ..........ਪਰ ਫਿਰ ਵੀ ਉਹ ਖੁਸ਼ ਸੀ, ਕਿਉਂਕਿ ਉਸ ਦਾ ਰਾਹ ਬੇਰੋਕ ਸੀ।’

ਚੰਨ ਨੂੰ ਇਕ ਕਾਲੀ ਬਦਲੀ ਨੇ ਢੱਕ ਲਿਆ ਸੀ। ਤਾਰੇ ਦੀ ਰੌਸ਼ਨੀ ਵੀ ਮੱਧਮ ਪੈਂਦੀ ਜਾਂਦੀ ਸੀ। ਕਿਧਰੇ ਦੂਰ ਘੜਿਆਲ ਇਕ ਵਾਰੀ ਖੜਕ ਕੇ ਚੁੱਪ ਹੋ ਗਿਆ।

‘ਹੈਂ !ਇੱਕ ਵੱਜ ਗਿਆ ਹੈ ?’ ਸ਼ਾਂਤਾ ਝਟ ਪਟ ਅੰਦਰ ਆਈ। ਉਸ ਨੇ ਘੜੀ ਵੇਖੀ। ਸਾਢੇ ਯਾਰਾਂ ਵਜੇ ਸਨ। ਸਤੀਸ਼ ਅਜੇ ਵੀ ਸੁੱਤਾ ਪਿਆ ਸੀ। ਉਸ ਦੀ ਛਾਤੀ ਵਿਚ ਘਰੜ ਘਰੜ ਕਰਦੀ ਬਲਗ਼ਮ ਦੀ ਅਵਾਜ਼ ਘੁਰਾੜਿਆਂ ਰਾਹੀਂ ਪਈ ਪਰਤੀਤ ਹੁੰਦੀ ਸੀ। ਸ਼ਾਂਤਾ ਦੇ ਮੂੰਹੋਂ ਇਕ ਹਾਉਕਾ ਨਿਕਲ ਕੇ ਸਤੀਸ਼ ਦੇ ਘੁਰਾੜਿਆਂ ਦੀ ਅਵਾਜ਼ ਵਿਚ ਗੁਆਚ ਗਿਆ। ਉਹ ਸਤੀਸ਼ ਦੇ ਮੰਜੇ ਦੀ ਪੈਂਦ ਤੇ ਹੀ ਬੈਠ ਗਈ।

‘ਤੇਰ੍ਹਾਂ ਸਾਲਾਂ ਵਿਚ ਸਾਡੇ ਘਰ ਦੇ ਕਿਸੇ ਜੀਅ ਦਾ ਸਿਰ ਤੱਤਾ ਨਹੀਂ ਹੋਇਆ’, ਉਹ ਦਿਲ ਹੀ ਦਿਲ ਵਿਚ ਮੁਸਕਰਾਈ। ‘ਇਸ ਨਾਲ ਪੀਰ ਦੀ ਪੀਰੀ ਦਾ ਕੀ ਸੰਬੰਧ

ਦੀਵਾ ਬਲਦਾ ਰਿਹਾ

੧੦੧