ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਮ ਨੂੰ, ਜਦੋਂ ਮੈਂ ਸੈਰ ਕਰਨ ਲਈ ਘਰੋਂ ਨਿਕਲਣ ਲਗਾ, ਤਾਂ ਉਹ ਗਭਰੂ ਵੀ ਆਪਣੇ ਦਰਵਾਜ਼ੇ ਨੂੰ ਜੰਦਰਾ ਲਾ ਰਿਹਾ ਸੀ। ਮੈਂ ਝੱਟ ਸਮਝ ਗਿਆ ਕਿ ਉਸ ਨੇ ਸੈਰ ਕਰਨ ਜਾਣਾ ਹੈ, ਕਿਉਂਕਿ ਕੁੱਲੂ ਵਿਚ ਸ਼ਾਮ ਨੂੰ ਸਾਰੇ ਲੋਕੀਂ ਸੈਰ ਕਰਨ ਜ਼ਰੂਰ ਜਾਇਆ ਕਰਦੇ ਹਨ। ਜਦੋਂ ਉਹ ਮੇਰੇ ਕੋਲੋਂ ਦੀ ਲੰਘਣ ਲੱਗਾ, ਤਾਂ ਮੈਂ ਉਸ ਨੂੰ ‘ਸਤਿ ਸ੍ਰੀ ਅਕਾਲ’ ਆਖੀ। ਉਹ ਠਹਿਰ ਗਿਆ। ਫਿਰ ਅਸੀਂ ਦੋਵੇਂ ਸੈਰ ਕਰਨ ਤੁਰ ਪਏ। ਉਸ ਦਸਿਆ ਕਿ ਮੈਂ ਇੰਕਮਟੈਕਸ ਆਫ਼ੀਸਰ ਹਾਂ ਅਤੇ ਕੁੱਲ ਹਵਾ ਪਾਣੀ ਬਦਲਾਉਣ ਵਾਸਤੇ ਆਇਆ ਹਾਂ। ਅਸੀਂ ਸਾਰੇ ਰਾਹ ਗੱਲਾਂ ਕਰਦੇ ਰਹੇ।

ਇਸ ਥੋੜ੍ਹੀ ਜਹੀ ਗੱਲ-ਬਾਤ ਨੇ ਹੀ ਸਾਨੂੰ ਇਕ ਦੂਜੇ ਦੇ ਕਾਫ਼ੀ ਨੇੜੇ ਲੈ ਆਂਦਾ।

ਹੁਣ ਮੈਂ ਬੇ-ਝਿਜਕ ਹੀ ਉਸ ਦੇ ਘਰ ਚਲਾ ਜਾਂਦਾ ਅਤੇ ਉਹ ਮੇਰੇ ਕੋਲ ਆ ਜਾਂਦਾ। ਸਾਡੀ ਸਾਂਝ ਦਿਨੋਂ ਦਿਨ ਵਧਦੀ ਗਈ।

ਐਤਵਾਰ ਨੂੰ ਅਸੀਂ ਇਕੱਠੇ ਹੀ ਪਿਕਨਿਕ ਤੇ ਜਾਇਆ ਕਰਦੇ ਸਾਂ। ਗੱਲਾਂ ਕਰਦੇ ਕਰਦੇ ਸਤੀਸ਼ - ਇਹੋ ਉਸ ਦਾ ਨਾਂ ਸੀ- ਹਸਦਾ, ਬਹੁਤ ਹਸਦਾ, ਪਰ ਉਸ ਦੀਆਂ ਅੱਖਾਂ ਵਿਚ ਮੁਸਕਰਾਹਟ ਕਦੇ ਵੀ ਝਲਕਾਂ ਨਾ ਮਾਰਦੀ। ਉਸ ਦੀਆਂ ਅੱਖਾਂ ਜਿਵੇਂ ਆਪਣਾ ਨਿਸ਼ਾਨਾ ਖੁੰਝ ਜਾਣ ਤੇ ਕੁਝ ਢੂੰਡਦੀਆਂ ਜਾਪਦੀਆਂ। ਉਂਜ ਤੇ ਬੜੇ ਹਸਮੁਖੇ ਸੁਭਾ ਦਾ ਸੀ ਉਹ, ਪਰ ਕਿਸੇ ਕਿਸੇ ਵੇਲੇ ਉਹ ਚੁਪ ਗੜੁੱਪ ਹੋ ਜਾਂਦਾ। ਮੈਂ ਅਜੇ ਤਕ ਇਸ ਚੁਪ ਦਾ ਕਾਰਨ ਨਹੀਂ ਸਾਂ ਪੁਛ ਸਕਿਆ।

ਇਕ ਸ਼ਾਮ, ਜਦ ਮੈਂ ਹਫ਼ਤੇ ਕੁ ਦੀ ਛੁੱਟੀ ਕਟ ਕੇ ਵਾਪਸ

ਦੀਵਾ ਬਲਦਾ ਰਿਹਾ

੧੦੫