ਪੰਨਾ:ਦੀਵਾ ਬਲਦਾ ਰਿਹਾ.pdf/110

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਉਸ ਦਾ ਕੁਝ ਥਹੁ-ਪਤਾ ਨਾ ਲੱਗਾ ।
ਅਠ ਕੁ ਦਿਨ ਲੰਘ ਗਏ, ਤਾਂ ਮੈਨੂੰ ਕਿਸੇ ਨੇ ਦਸਿਆ ਕਿ ਸ਼ਸ਼ੀ ਸੀਤਲਾ ਮੰਦਰ ਦੇ ਬਾਹਰ ਬੈਠੀ ਹੈ । ਮੈਂ ਝਟ ਪਟ ਉੱਥੇ ਪਹੁੰਚਿਆ ਤੇ ਉਸ ਦੇ ਤਰਲੇ ਕੱਢੇ, "ਸ਼ਸ਼ੀ! ਘਰ ਚਲ । ਇਸ ਤਰ੍ਹਾਂ ਕਰਨ ਨਾਲ ਕੀ ਬਣ ਸਕਦਾ ਹੈ ? ਜੋ ਹੋਣਾ ਸੀ, ਸੋ ਹੋ ਗਿਆ । ਬਿੱਲੂ ਤਾਂ ਹੁਣ ਨਹੀਂ ਨਾ ਮੁੜਨਾ ।"ਪਰ ਉਹ ਤਾਂ ਮੇਰੀ ਗੱਲ ਹੈ ਨਹੀਂ ਸੁਣਦੀ, ਜਿਵੇਂ ਮੈਨੂੰ ਉੱਕਾ ਹੀ ਨਾ ਜਾਣਦੀ ਹੋਵੇ। ਉਸ ਨੇ ਮੇਰੇ ਵਲ ਧਿਆਨ ਹੀ ਨਾ ਦਿੱਤਾ । ਤੇ ਜਦ ਮੈਂ ਇਕ ਰਿਕਸ਼ੇ ਵਾਲੇ ਨੂੰ ਅਵਾਜ਼ ਮਾਰ ਕੇ ਉਸ ਨੂੰ ਬਾਹੋਂ ਫੜ ਕੇ ਉਠਾਲਣ ਲਗਾ, ਤਾਂ ਉਹ ਮੈਨੂੰ ਵੱਟਾ ਚਕ ਕੇ ਮਾਰਨ ਨੂੰ ਪਈ । ਉਸ ਦਾ ਦਿਮਾਗ਼ ਵਧੇਰੇ ਖ਼ਰਾਬ ਹੋ ਗਿਆ ਸੀ ।
ਮੈਂ ਰੋਜ਼ਾਨਾ' ਸ਼ਸ਼ੀ ਦੀ ਰੋਟੀ ਲੈ ਕੇ ਉਥੇ ਜਾਂਦਾ ਸੀ । ਰੋਟੀ ਉਸ ਦੇ ਕੋਲ ਰਖ ਛਡਦਾ । ਉਹ ਮੇਰੇ ਵਲ ਤਕਦੀ ਵੀ ਨਾ ! ਸ਼ਾਇਦ ਪਿੱਛੋਂ ਖਾ ਲੈਂਦੀ ਹੋਵੇ । ਜਦੋਂ ਉਹ ਲੋਕਾਂ ਦੇ ਨਿੱਕੇ ਨਿੱਕੇ ਬੱਚੇ ਵੇਖਦੀ,ਤਾਂ ਉਨਾਂ ਨੂੰ ਕੁੱਛੜ ਚੁਕ ਲੈਂਦੀ; ਪਰ ਲੋਕੀ ਦੋ ਝਾੜਾਂ ਪਾ ਕੇ ਜਾਂ ਦੋ ਧੱਕੇ ਮਾਰ ਕੇ ਆਪਣੇ ਬੱਚੇ ਸ਼ਸ਼ੀ ਦੇ ਹਥੋਂ ਖੋਹ ਲੈਂਦੇ। ਸ਼ਾਇਦ ਮੰਗਤੀ ਸਮਝਦੇ ਹੋਣ ਮੇਰੀ ਰਾਣੀ ਨੂੰ । ਸਤੀਸ਼ ਨੇ ਫੇਰ ਇਕ ਠੰਢੀ ਆਹ ਭਰੀ ਤੇ ਰੋਕਦਿਆਂ ਰੋਕਦਿਆਂ ਵੀ ਹੰਝੂ ਉਸ ਦੀਆਂ ਗਲਾਂ ਤਕ ਟਪਕ ਆਏ ।
" ....ਹਾਂ" ਤੇ ਜਦ ਵੀ ਮੈਂ ਇਹੋ ਜਿਹਾ ਮੌਕਾ ਵੇਖਦਾ ਤਾਂ ਮੇਰੀਆਂ ਅੱਖਾਂ ਸੁਕੀਆਂ ਨਾ ਰਹਿ ਸਕਦੀਆਂ, ਪਰ ਮੈਂ ਨੇਮ ਨਾਲ ਉੱਥੇ ਸ਼ਸ਼ੀ ਨੂੰ ਵੇਖਣ ਤੇ ਰੋਟੀ ਦੇਣ ਜ਼ਰੂਰ ਜਾਇਆ ਕਰਦਾ ਸਾਂ।

 

ਜੇ ਬੁਰਾ ਨਾ ਮਨਾਵੇਂ

੧੧੦