ਪੰਨਾ:ਦੀਵਾ ਬਲਦਾ ਰਿਹਾ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਠੀਕ ਕਰਵਾ ਲਵੇ। ਬਾਕੀ ਕੁੜੀਆਂ ਤਾਂ ਪ੍ਰੋਫ਼ੈਸਰ ਦੇ ਰਹਿਣ ਵਾਲੀ ਜਗ੍ਹਾ ਤੇ ਹੀ ਚਲੀਆਂ ਜਾਂਦੀਆਂ ਅਤੇ ਜੋ ਪੁਛਣਾ ਹੁੰਦਾ, ਪੁਛ ਆਉਂਦੀਆਂ। ਪ੍ਰੋਫ਼ੈਸਰ ਕਾਲਜ ਤੋਂ ਥੋੜੀ ਹੀ ਦੂਰ ਇਕ ਰੈਸਟੋਰੈਂਟ ਵਿਚ ਰਹਿ ਰਿਹਾ ਸੀ।

ਇਕ ਦਿਨ ਜਿੰਦਰ ਗੁਰਸ਼ਰਨ ਨੂੰ ਕਹਿਣ ਲਗੀ, "ਸ਼ਰਨੀ ! ਤੂੰ ਜਦੋਂ ਪ੍ਰੋਫ਼ੈਸਰ ਹੋਰਾਂ ਦੇ ਹੋਟਲ ਵਿਚ ਜਾਵੇਂਗੀ ਤਾਂ ਮੇਰੀ ਕੰਪੋਜ਼ੀਸ਼ਨ ਵੀ ਠੀਕ ਕਰਵਾ ਲਿਆਈਂ।"

"......ਹਾਂ ਤੇ, ਤੂੰ ਜਿਵੇਂ ਪ੍ਰੋਫ਼ੈਸਰ ਨਾਲ ਮੰਗੀ ਹੋਈ ਏ....... ਮੈਂ ਅਜ ਸ਼ਾਮ ਨੂੰ ਚਾਰ ਵਜੇ ਜਾਣਾ ਹੈ, ਤੂੰ ਵੀ ਮੇਰੇ ਨਾਲ ਚਲੀ ਜਾਵੀਂ, ਜੇ.........." ਸ਼ਰਨੀ ਨੇ ਉਤਰ ਦਿੱਤਾ।

ਪ੍ਰੋਫ਼ੈਸਰ ਨੇ ਜਿੰਦਰ ਹੋਰਾਂ ਨੂੰ ਆਪਣੇ ਕਮਰੇ ਵਲ ਆਉਂਦਿਆਂ ਡਿੱਠਾ। ਉਸ ਦੇ ਦਿਲ ਵਿਚ ਕੁਤਕੁਤਾਰੀਆਂ ਹੋਣ ਲਗ ਪਈਆਂ। ਉਹ ਉਸ ਵੇਲੇ ਇਕ ਨਾਵਲ ਪੜ੍ਹ ਰਿਹਾ ਸੀ। ਇਹਨਾਂ ਨੂੰ ਵੇਖ ਕੇ ਉਹ ਉਠ ਬੈਠਾ। ਨਾਵਲ ਮੇਜ਼ ਤੇ ਰੱਖ ਦਿੱਤਾ।

"ਆਓ ਬੈਠੋ" ਪ੍ਰੋਫ਼ੈਸਰ ਨੇ ਕੁਰਸੀਆਂ ਵਲ ਇਸ਼ਾਰਾ ਕੀਤਾ। ਦੋਵੇਂ ਬੈਠ ਗਈਆਂ। ਰਾਜਨ ਨੇ ਬੈੱਲ ਦਬਾਈ। ਬਹਿਰਾ ਪਹੁੰਚ ਗਿਆ। "ਬਹਿਰਾ ! ਏਕ ਚਾਏ, ਪੋਟੈਟੋ ਚਿਪਸ ਔਰ ਬਿਸਕੁਟ ਵਗੈਰਾ ਭੀ।"

"ਅਛਾ, ਹਜ਼ੂਰ !" ਤੇ ਬਹਿਰਾ ਚਲਾ ਗਿਆ।

"ਪ੍ਰੋਫ਼ੈਸਰ ਸਾਹਿਬ ! ਜਿੰਦਰ ਨੇ ਕੰਪੋਜ਼ੀਸ਼ਨ ਕੋਰੈਕਟ ਕਰਾਉਣੀ ਸੀ, ਇਸ ਲਈ ਮੈਨੂੰ ਵੀ ਨਾਲ ਧੂਹ ਲਿਆਈ ਹੈ। ਤੁਹਾਨੂੰ ਐਵੇਂ ਡਿਸਟਰਬ ਕੀਤਾ ਹੈ।"

ਦੀਵਾ ਬਲਦਾ ਰਿਹਾ

੧੧੯