ਪੰਨਾ:ਦੀਵਾ ਬਲਦਾ ਰਿਹਾ.pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਇਆ। ਸੁ ਉਸ ਨੇ ਚਿੱਠੀ ਰਾਜਨ ਦੇ ਕਮਰੇ ਵਿਚ ਸੁਟ ਦਿੱਤੀ ਅਤੇ ਆਪ ਘਰ ਆ ਗਈ। ਉਸ ਦੀ ਭੁੱਖ ਅਤੇ ਨੀਂਦ ਤਾਂ ਜਿਵੇਂ ਖੰਭ ਲਾ ਕੇ ਉਡ ਗਏ ਸਨ।

ਬੜੀ ਮੁਸ਼ਕਲ ਨਾਲ ਰਾਤ ਅੱਖਾਂ ਵਿਚ ਲੰਘਾਈ। ਸਵੇਰੇ ਤਿਆਰ ਹੋ ਕੇ ਕਾਲਜ ਦੇ ਬਹਾਨੇ ਘਰੋਂ ਨਿਕਲ ਤੁਰੀ। ਕਾਲਜ ਜਾਣ ਦੀ ਥਾਂ ਉਸ ਦੇ ਪੈਰ ਬਦੋ ਬਦੀ ਉਸ ਨੂੰ ਹੋਟਲ ਵਲ ਲੈ ਤੁਰੇ। ਰਾਜਨ, ਗ਼ੁਸਲਖ਼ਾਨੇ ਵਿਚ ਨਹਾ ਰਿਹਾ ਸੀ। ਜਦੋਂ ਕਮਰੇ ਵਿਚ ਆਇਆ ਤਾਂ ਜਿੰਦਰ ਨੂੰ ਵੇਖ ਕੇ ਬੜਾ ਖ਼ੁਸ਼ ਹੋਇਆ। ਜਿੰਦਰ ਨੇ ਰੋ ਰੋ ਕੇ ਰਾਜਨ ਦੀ ਕਮੀਜ਼ ਭਿਓਂ ਦਿੱਤੀ। ਰਾਜਨ ਨੇ ਜਿੰਦਰ ਨੂੰ ਚੁੱਪ ਕਰਾਇਆ ਅਤੇ ਦਸਿਆ ਕਿ ਮੈਂ ਛੇਤੀ ਹੀ ਵਾਪਸ ਆ ਜਾਵਾਂਗਾ। ਇਥੇ ਹੀ ਆਈਡੀਅਲ ਕਾਲਜ ਵਿਚ ਮੈਂ ਹੈਡ ਆਫ਼ ਦੀ ਇੰਗਲਿਸ਼ ਡੀਪਾਰਟਮੈਂਟ ਸੀਲੈਕਟ ਹੋ ਗਿਆ ਹਾਂ ਅਤੇ ਪੰਦਰਾਂ ਦਿਨਾਂ ਨੂੰ ਚਾਰਜ ਲੈਣਾ ਹੈ।

ਜਿੰਦਰ ਦੀ ਟੁੱਟ ਚੁਕੀ ਆਸ ਦੀ ਤੰਦ ਮੁੜ ਜੁੜ ਗਈ। ਕਿਸੇ ਮਿੱਠੇ ਜਿਹੇ ਭਵਿਖਤ-ਸੁਫ਼ਨੇ ਦੇ ਲੋਰ ਵਿਚ ਉਸ ਨੇ ਆਪ ਪ੍ਰੋਫ਼ੈਸਰ ਦਾ ਸਮਾਨ ਬੰਨ੍ਹਿਆ ਅਤੇ ਸਵਾ ਬਾਰਾਂ ਵਜੇ ਮੋਟਰ ਰਿਕਸ਼ਾ ਵਿਚ ਸਮਾਨ ਰੱਖ ਉਹ ਸਟੇਸ਼ਨ ਵਲ ਚਲ ਪਏ। ਹੋਟਲ ਦੇ ਮਾਲਕ ਅਤੇ ਬਹਿਰਿਆਂ ਨੇ ਭਰੇ ਹੋਏ ਗਲੇ ਨਾਲ ਰਾਜਨ ਨੂੰ ਵਿਦਾ ਕੀਤਾ। ਰਸਤੇ ਵਿਚ ਰਾਜਨ ਨੇ ਜਿੰਦਰ ਨੂੰ ਆਖਿਆ, "ਮੈਂ ਅੰਮ੍ਰਿਤਸਰ ਮੇਲ ਵਿਚ ਹੀ ਅੰਮ੍ਰਿਤਸਰੋਂ ਬਹੁਤ ਜਲਦੀ ਵਾਪਸ ਆਵਾਂਗਾ। ਗੱਡੀ ਦਿੱਲੀ ਦੇ ਸਟੇਸ਼ਨ ਤੇ ਰਾਤੀਂ ਨੌਂ ਵਜੇ ਪਹੁੰਚਦੀ ਹੈ। ਤੁਸੀਂ ਮੈਨੂੰ ਉਸ ਗੱਡੀ ਵਿਚ ਵੇਖਣਾ। ਆਉਣ ਤੋਂ ਪਹਿਲੇ ਮੈਂ ਖ਼ਤ ਲਿਖ ਦਿਆਂਗਾ।"

੧੨੪

ਆਸ ਹੈ ਬਾਕੀ