ਪੰਨਾ:ਦੀਵਾ ਬਲਦਾ ਰਿਹਾ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਈ। ਲੋਕੀ ਲੜਕੀ ਦੇ ਜਨਮ ਤੇ ਸੋਗ ਮਨਾਉਂਦੇ ਹਨ, ਪਰ ਅਸੀਂ ਉਸ ਦੇ ਜਨਮ ਤੇ ਫੁਲੇ ਨਹੀਂ ਸਾਂ ਸਮਾਉਂਦੇ। ਅਸਾਂ ਸੋਚ ਸੋਚ ਕੇ ਉਸ ਦਾ ਨਾਂ ‘ਆਸ਼ਾ’ ਰਖਿਆ। ਸਚ ਮੁਚ ਉਹ ਸਾਡੀ ਆਸ਼ਾ ਸੀ।"

ਇਥੇ ਆ ਜੇ ਬਾਬਾ ਕੁਝ ਚਿਰ ਠਹਿਰ ਗਿਆ। ਮੈਂ ਤਕਿਆ ਕਿ ਉਸ ਦੀਆਂ ਅੱਖਾਂ ਅੱਬਰੂਆਂ ਨਾਲ ਤਰ ਸਨ। ਹੰਝੂ ਪੂੰਝ ਕੇ ਕਹਾਣੀ ਦੀ ਲੜੀ ਨੂੰ ਚਾਲੂ ਕਰਦਿਆਂ ਉਹ ਕਹਿਣ ਲਗਾ:-

"ਮੇਰੀ ਘਰ ਵਾਲੀ ਆਸ਼ਾ ਨੂੰ ਲੋਕਾਂ ਦੇ ਘਰ ਨਾਲ ਹੀ ਲੈ ਜਾਇਆ ਕਰਦੀ ਸੀ। ਉਥੇ ਅਮੀਰ ਲੋਕਾਂ ਦੇ ਘਰ ਉਹ ਜੋ ਜੋ ਖਿਡਾਉਣੇ ਤੇ ਚੀਜ਼ਾਂ ਤਕਦੀ, ਉਨ੍ਹਾਂ ਦੀ ਰਟ ਲਾ ਦਿੰਦੀ। ਅਸੀਂ ਉਸ ਨੂੰ ਹਰ ਚੀਜ਼ ਜੋ ਵੀ ਉਹ ਮੂੰਹੋਂ ਕਢਦੀ, ਲੈ ਦਿੰਦੇ ਸਾਂ। ਆਸ਼ਾ ਸਾਡੀ ਸਚ ਮੁਚ ਦੰਦ-ਖੰਡ ਦੀ ਪੁਤਲੀ ਸੀ। ਉਹ ਢਾਈ ਕੁ ਸਾਲਾਂ ਦੀ ਸੀ, ਜਦ ਉਸ ਦੀ ਮਾਂ ਕੁਝ ਚਿਰ ਬੀਮਾਰ ਰਹਿਣ ਦੇ ਬਾਅਦ ਚਲਾਣਾ ਕਰ ਗਈ ਤੇ...ਤੇ.... ਮੈਂ ਤੇ ਆਸ਼ਾ ਕੱਲੇ ਰਹਿ ਗਏ।

ਆਸ਼ਾ ਨੇ ਕਿਸੇ ਸਹੇਲੀ ਦੇ ਗਲ ਸੋਨੇ ਦਾ ਹਾਰ ਵੇਖ ਲਿਆ। ਇਕ ਦਿਨ ਉਹ ਮੇਰੀ ਝੋਲੀ ਵਿਚ ਬਹਿ ਗਈ ਅਤੇ ਮੇਰੇ ਗਲ ਦੁਆਲੇ ਬਾਂਹ ਵਲਾ ਕੇ ਕਹਿਣ ਲਗੀ, "ਬਾਬਾ ! ਕਮਲਾ ਨੇ ਗਲ ਵਿਚ ਸੋਨੇ ਦਾ ਹਾਰ ਪਾਇਆ ਹੋਇਆ ਹੈ। ਮੈਨੂੰ ਵੀ ਸੋਨੇ ਦਾ ਹਾਰ ਲੈ ਦੇ ਨਾ।’ ਪਰ ਮੈਂ ਤੇ ਰੋਟੀ ਜੋਗੇ ਪੈਸੇ ਵੀ ਮੁਸ਼ਕਲ ਨਾਲ ਕਮਾਉਂਦਾ ਸਾਂ, ਹਾਰ ਲਈ ਪੈਸੇ ਕਿਥੋਂ ਲਿਆਉਂਦਾ ? ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ। ਉਹ ਝਟ ਪਟ ਕਹਿਣ ਲਗੀ, 'ਬਾਬਾ ! ਤੂੰ ਤਾਂ ਰੋ ਰਿਹਾ ਹੈਂ ?’

ਦੀਵਾ ਬਲਦਾ ਰਿਹਾ

੧੨੯