ਪੰਨਾ:ਦੀਵਾ ਬਲਦਾ ਰਿਹਾ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਾਣੀ ਨੂੰ ਇੰਜ ਤਰਤੀਬ ਦੇਂਂਦਾ, ਜਿਵੇਂ ਉਸ ਨੇ ਕਵਿਤਾ ਲਿਖੀ ਹੋਵੇ ਜਾਂ ਉਸ ਦੇ ਦਿਲ ਵਿਚੋਂ ਆਪ ਮੁਹਾਰੇ ਉਮਲ ਉਮਲ ਕੇ ਫੁਟ ਪਈ ਹੋਵੇ।

ਉਸ ਦੀਆਂ ਕਹਾਣੀਆਂ ਬਾਰੇ ਲੋਕੀ ਰਾਵਾਂ ਲਿਖਦੇ, ਆਲੋਚਕ ਆਪਣੇ ਧਰਮ-ਕੰਡੇ ਨਾਲ ਉਸ ਦੀਆਂ ਰਚਨਾਵਾਂ ਨੂੰ ਤੋਲਦੇ ਪਰ ਉਸ ਨੌਜਵਾਨ ਲੇਖਕ ਦੀਆਂ ਲਿਖਤਾਂ ਵਿਚ ਪਾਸਕੂ ਨਾ ਲਭਦਾ। ਉਹ ਕੰਡੇ ਤੇ ਪੂਰੀਆਂ ਤੁਲ ਜਾਂਦੀਆਂ। ਕਈਆਂ ਵੱਲੋਂ ਉਸ ਨੂੰ ਪਰਸੰਸਾ-ਪੱਤਰ ਆਉਂਦੇ। ਇਸ ਤਰ੍ਹਾਂ ਉਸ ਦੇ ਕਈ ਕਲਮੀ-ਮਿੱਤਰ ਵੀ ਬਣੇ। ਕਈ ਲੜਕੀਆਂ ਨੇ ਉਸ ਨੂੰ ਕਹਾਣੀਆਂ ਦੀ ਸ਼ਲਾਘਾ ਵਜੋਂ ਪੱਤਰ ਭੇਜੇ। ਇਕ ਨੇ ਲਿਖਿਆ-

ਪਾਲ! ਤੂੰ ਤਾਂ ਕੋਈ ਜਾਦੂਗਰ ਜਾਪਦਾ ਏਂ। ਤੈਨੂੰ ਮੇਰੇ ਜੀਵਨ ਵਿਚ ਬੀਤੀਆਂ ਘਟਨਾਵਾਂ ਦਾ ਕਿਵੇਂ ਪਤਾ ਚਲ ਗਿਆ? ਤੂੰ ਤਾਂ ਸੱਚ-ਮੁੱਚ ਮੇਰੇ ਹੀ ਜੀਵਨ ਦੀ ਝਾਕੀ ਉਲੀਕ ਦਿਤੀ, ਆਪਣੀ ਕਹਾਣੀ 'ਵੀਣਾ ਦੇ ਤਾਰ' ਵਿਚ। ਚੰਗੇ ਪਾਲ! ਗੁੱਸਾ ਨਾ ਕਰੀਂਂ ਜੇ ਮੈਂ ਲਿਖ ਦਿਆਂ ਕਿ ਤੇਰੀ ਕਲਮ ਚੁੰਮਣ ਨੂੰ ਮੇਰਾ......।

ਪਾਲ ਗੱਡੀ ਤੋਂ ਉਤਰਿਆ। ਉਸ ਨੇ ਹੱਥ ਵਿਚ ਫੜੀ ਫ਼ਾਈਲ ਦੇ ਕਾਗ਼ਜ਼ਾਂ ਵੱਲ ਵੇਖਿਆ। ਉਹ ਠੀਕ ਠਾਕ ਸਨ। ਗੇਟ ਉਤੇ ਟਿਕਟ ਦੇ ਕੇ ਉਹ ਪੈਦਲ ਹੀ ਨਿਕਲ ਤੁਰਿਆ। ਅੱਜ ਉਹ ਬਹੁਤ ਹੀ ਖ਼ੁਸ਼ ਸੀ। ਉਸ ਦੇ ਪੈਰ ਧਰਤੀ ਤੇ ਨਹੀਂ ਸਨ ਟਿਕਦੇ। ਉਹ ਖ਼ਿਆਲਾਂ ਵਿਚ ਮਸਤ ਉਡਦਾ ਉਡਦਾ ਜਾ ਰਿਹਾ ਸੀ। ਆਪਣੇ ਸਹੁਰੇ ਨਹੀਂ, ਇਕ ਪਬਲਿਸ਼ਰ ਕੋਲ। ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਗਈ। ਉਹ ਪਬਲਿਸ਼ਰ ਦੀ ਦੁਕਾਨ ਦੇ ਨੇੜੇ ਅਪੜ ਗਿਆ

੧੪

ਇਹ ਕਬਰਸਤਾਨ ਹੈ