ਪੰਨਾ:ਦੀਵਾ ਬਲਦਾ ਰਿਹਾ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਦਾਰ ਨੇ ਗੁੱਸੇ ਵਿਚ ਮੱਥੇ ਤੇ ਤਿਊੜੀ ਪਾਂਦਿਆਂ ਮੁੰਹ ਵਿਚੋਂ ਅਗ ਦੇ ਅੰਗਾਰੇ ਕਢੇ।

'.............. ਪਰ ਤੁਹਾਡੇ ਹੀ ਏਜੰਟ ਨੇ ਤਾਂ ਮੈਨੂੰ ਆਖਿਆ ਸੀ ਕਿ ਅਸੀਂ ਤੁਹਾਡੀ ਕਿਤਾਬ ਛਾਪਾਂਗੇ।’ ਪਾਲ ਨੇ ਛਿੱਥੇ ਪੈਂਦੇ ਹੋਏ ਉੱਤਰ ਦਿੱਤਾ।

'ਕਿਹੜੇ ਏਜੰਟ ਨੇ?'

‘ਬਾਬੂ ਸਿੰਘ ਨੇ।’

‘ਕਦੋਂ? ਕਿਸ ਵੇਲੇ ਉਸ ਨੇ ਤੁਹਾਡੇ ਨਾਲ ਇਕਰਾਰ ਕੀਤਾ ਸੀ?’

'ਡੇਢ ਕੁ ਮਹੀਨੇ ਦੀ ਗੱਲ ਹੈ। ਓਦੋਂ ਉਹ ਸਾਡੇ ਸਕੂਲ ਗਿਆ ਸੀ ਅਤੇ ਮੈਂ ਉਸ ਨੂੰ ਦੋ ਕੁ ਸੌ ਦਾ ਲਾਇਬਰੇਰੀ ਦੀਆਂ ਪੁਸਤਕਾਂ ਦਾ ਆਰਡਰ ਦਿਵਾਇਆ ਸੀ।'

'ਕੀ ਨਾਂ ਏ ਤੁਹਾਡਾ?'

'ਪਾਲ ਨਕੋਦਰੀ।'

'ਕਵਿਤਾਵਾਂ ਦੀ ਕਿਤਾਬ ਹੈ ਤੁਹਾਡੀ?'

‘ਨਹੀਂ ਜੀ! ਨਿੱਕੀਆਂ ਕਹਾਣੀਆਂ ਦੀ।’

'ਅਜ ਕਲ ਗੁੰਜਾਇਸ਼ ਤਾਂ ਕੋਈ ਨਹੀਂ ..........ਪਰ ਹਛਾ, ਰਖ ਦਿਓ ਖਰੜਾ ਮੇਜ਼ ਤੇ।’

'ਜਨਾਬ! ਤੁਹਾਡੀ ਬੜੀ ਕਿਰਪਾ ਹੋਵੇਗੀ, ਜੇ ਕੁਝ ਰਕਮ ਐਡਵਾਂਸ ਰਾਇਲਟੀ ਵਜੋਂ ਦੇ ਦਿਓ।’

'ਰਾਇਲਟੀ? ਫੇਰ, ਐਡਵਾਂਸ? ਅਖੇ ਪਿੰਡ ਪਿਆ ਨਹੀਂ, ਉਚੱਕੇ ਪਹਿਲਾਂ ਈ। ਸਰਦਾਰ ਜੀ! ਤੁਹਾਡੀ ਕਿਤਾਬ ਮੋਇਆਂ ਨੇ

੨੦

ਇਹ ਕਬਰਸਤਾਨ ਹੈ