ਪੰਨਾ:ਦੀਵਾ ਬਲਦਾ ਰਿਹਾ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਰਦਾਰ ਚੁਪ ਰਿਹਾ।

"ਦਸੋ ਸਰਦਾਰ ਜੀ|"

"..................."

"ਤੁਸੀਂ ਵੀਣਾ ਦੀ ਜ਼ਿੰਦਗੀ ਚਾਹੁੰਦੇ ਹੋ ਨਾ?"

ਸਰਦਾਰ ਦਾ ਸਿਰ ‘ਹਾਂ’ ਵਿਚ ਹਿਲਿਆ।

"ਤਾਂ ਫਿਰ ਬਗ਼ੈਰ ਕਿਸੇ ਲੁਕਾ ਦੇ ਮੈਨੂੰ ਸਭ ਕੁਝ ਦੱਸੀ ਜਾਵੋ। ਸ਼ਾਇਦ ਇਸੇ ਵਿਚੋਂ ਆਪ ਦੀ ਲੜਕੀ ਦੀ ਜ਼ਿੰਦਗੀ ਬਚ ਸਕਦੀ ਹੋਵੇ।”

"ਡਾਕਟਰ ਜੀ! ਕੀ ਦੱਸਾਂ? ਸ਼ਰਮ ਆਉਂਦੀ ਹੈ," ਸਰਦਾਰ ਦੀ ਜ਼ਬਾਨ ਨੇ ਹਰਕਤ ਕੀਤੀ।

"ਸ਼ਰਮ ਦੀ ਕੋਈ ਗੱਲ ਨਹੀਂ। ਬੋਲੋ।"

"ਦੀਪ ਸਾਡੇ ਗੁਆਂਢੀਆਂ ਦਾ ਮੁੰਡਾ ਹੈ। ਉਸ ਦੀ ਵੀਣਾ ਨਾਲ ਕੁਝ ਗਲ-ਬਾਤ ਸੀ। ਜਦੋਂ ਸਾਨੂੰ ਇਸ ਦੀ ਭਿਣਕ ਪਈ, ਅਸਾਂ ਵੀਣਾ ਦਾ ਉਸ ਨਾਲ ਬੋਲਣਾ ਤਾਂ ਇਕ ਪਾਸੇ ਰਿਹਾ, ਇਸ ਦਾ ਘਰੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ।"

ਸਰਦਾਰ ਜੀ! ਹੁਣ ਰੁਪਏ 'ਚੋਂ ਛੇ ਆਨੇ ਮੈਨੂੰ ਆਸ ਹੋ ਗਈ ਹੈ ਕਿ ਆਪ ਦੀ ਲੜਕੀ ਬਚ ਜਾਵੇਗੀ। ਜੋ ਕੁਝ ਮੈਂ ਪੁਛੀ ਜਾਵਾਂ, ਠੀਕ ਠੀਕ ਸੀ ਜਾਣਾ।"

"ਪੁਛੋ" ਸਰਦਾਰ ਨੇ ਡਾਕਟਰ ਸਾਹਿਬ ਵਲ ਵੇਖ ਕੇ ਕਿਹਾ।

"ਜਦੋਂ ਵੀਣਾ ਅਤੇ ਕੁਲਦੀਪ ਦੀ ਗੱਲ-ਬਾਤ ਹੋਈ, ਇਸ ਦੀ ਕਿੰਨੀ ਕੁ ਉਮਰ ਸੀ ?"

"ਦੋ ਕੁ ਸਾਲਾਂ ਦੀ ਗੱਲ ਹੈ - ਉਸ ਵੇਲੇ ਸਾਡੀ ਵੀਣਾ ਨੂੰ ਸੋਲ੍ਹਵਾਂ ਵਰ੍ਹਾ ਜਾਂਦਾ ਸੀ।"

੨੮

ਇਹ ਭੁੱਖੇ ਹੁੰਦੇ ਨੇ