ਪੰਨਾ:ਦੀਵਾ ਬਲਦਾ ਰਿਹਾ.pdf/47

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਧਿਆਨ ਨਾ ਖਿਚਦੇ, "ਖ਼ਾਲਸਾ ਕਾਲਜ ਜਾਣਾ ਈ?"

"ਜੀ”

"ਕਿੰਨੇ ਪੈਸੇ ?"

"ਬਾਰ੍ਹਾਂ ਆਨੇ"

"ਬਾਹਰੋਂ ਤਾਂ ਨਹੀਂ ਆਏ, ਜੋ ਛਿਲ ਲਾਹ ਲਵੇਂਗਾ। ਇਥੇ ਰਹਿੰਦਿਆਂ ਹੀ ਧੌਲੇ ਆ ਗਏ ਨੇ। ਅੱਠ ਆਨੇ ਲੈਣੇ ਈ ਤਾਂ ਜਲਦੀ ਲੈ ਚਲ, ਨਹੀਂ ਤਾਂ ਹੋਰ ਬਥੇਰੇ ਨੇ।"

"ਬੈਠੇ ਜੀ!" ਕਹਿ ਕੇ ਰਤਨਾ ਰਿਕਸ਼ਾ ਖਿਚਣ ਲਗ ਪਿਆ। ਅੱਠਾਂ ਆਨਿਆਂ ਦੀ ਰਕਮ ਨੇ ਉਸਨੂੰ ਥਕਾਵਟ ਭੁਲਾ ਦਿੱਤੀ। ਪਰ ਆਖ਼ਰ ਥੱਕੀਆਂ ਹੋਈਆਂ ਲੱਤਾਂ ਕਿੰਨਾ ਕੁ ਚਿਰ ਰਿਕਸ਼ਾ ਖਿਚ ਸਕਦੀਆਂ ਸਨ? ਰੇਲਵੇ ਸਟੇਸ਼ਨ ਲੰਘ ਮਸਾਂ ਪਟਰੋਲ ਪੰਪ ਕੋਲ ਹੀ ਪੁੱਜਾ ਸੀ, ਕਿ ਉਸ ਦੀਆਂ ਲੱਤਾਂ ਨਾਬਰ ਹੋਣ ਲਗ ਪਈਆਂ। ਉਹ ਇੰਜ ਮਹਿਸੂਸਣ ਲਗਾ, ਜਿਵੇਂ ਉਸ ਦੇ ਜੋੜ ਉਖੜ ਚਲੇ ਹਨ। ਉਹ ਪਸੀਨੇ ਨਾਲ ਇਤਨਾ ਗੜੁਚ ਹੋ ਗਿਆ ਸੀ ਕਿ ਉਸ ਦੀ ਕਮੀਜ਼ ਪਿੱਠ ਨਾਲ ਚਿੰਬੜ ਗਈ। ਸਾਹ ਇਤਨਾ ਚੜ੍ਹ ਗਿਆ ਕਿ ਕੁੱਤੇ ਵਾਂਗ ਹੌਂਕੀ ਜਾਂਦਾ ਸੀ।

ਰਿਕਸ਼ੇ ਦੀ ਸਪੀਡ ਹੌਲੀ ਹੋ ਗਈ। ਲਾਲਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ, "ਮਰ ਗਿਐਂ? ਚਲਦਾ ਨਹੀਂ ਉ ਤੇ ਛੱਡ ਦੇ। ਅਸੀਂ ਕਿਸੇ ਹੋਰ ਤੇ ਬਹਿ ਜਾਂਦੇ ਹਾਂ। ਪਹਿਲੇ ਹੀ ਸਾਨੂੰ ਦੇਰ ਹੋ ਗਈ ਏ ਤੇ ਅੱਗੋਂ ਇਕ ਇਹ ਮੁਰਦਾ ਟੱਕਰ ਪਿਆ ਏ।"

ਅੱਠ ਆਨੇ ਮਿਲਣ ਦੇ ਖ਼ਿਆਲ ਨਾਲ ਇਕ ਵਾਰੀ ਫੇਰ ਉਸ ਨੇ ਆਪਣੀਆਂ ਲੱਤਾਂ ਨੂੰ ਮਜਬੂਰ ਕੀਤਾ। ਉਹ ਖੜਾ ਹੋ ਕੇ ਕਦੇ ਇਕ

ਦੀਵਾ ਬਲਦਾ ਰਿਹਾ
੪੭