ਪੈਡਲ ਤੇ ਸਾਰਾ ਭਾਰ ਪਾਉਂਦਾ ਤੇ ਕਦੇ ਦੁਜੇ ਤੇ। ਹਾਲੇਂ ਸੈਂਟਰਲ ਵਰਕਸ਼ਾਪ ਕੋਲ ਹੀ ਪਹੁੰਚਿਆ ਸੀ ਕਿ ਉਸ ਦੀਆਂ ਲੱਤਾਂ ਹੇਠੋਂ ਪੈਡਲ ਨਿਕਲ ਗਏ। ਉਸ ਦਾ ਸਿਰ ਚਕਰਾਉਣ ਲਗ ਪਿਆ ਤੇ ਅੱਖਾਂ ਅਗੇ ਹਨੇਰਾ ਫੈਲ ਗਿਆ। ਉਹ ਰਿਕਸ਼ੇ ਤੋਂ ਚੁਕਿਆ ਚੁਕਾਇਆ ਹੇਠਾਂ ਡਿਗ ਪਿਆ। ਉਸ ਦਾ ਸਿਰ ਬਿਜਲੀ ਦੇ ਇਕ ਖੰਭੇ ਨਾਲ ਜਾ ਟਕਰਾਇਆ। ਲਹੂ ਦੀਆਂ ਤਤੀਰੀਆਂ ਚਲ ਪਈਆਂ। ਲਾਲੇ ਉਤਰ ਕੇ ਦੂਸਰੇ ਰਿਕਸ਼ੇ ਵਿਚ, ਬਹਿ ਕੇ ਚਲਦੇ ਬਣੇ। ਰਤਨੇ ਨੂੰ ਡਿਗਦਾ ਵੇਖ ਕੇ ਕਈ ਆਦਮੀ ਇਕੱਠੇ ਹੋ ਗਏ। ਉਸ ਦੇ ਮੂੰਹ ਵਿਚ ਪਾਣੀ ਪਾਇਆ, ਪਰ ਉਹ ਤਾਂ ਉਥੇ ਪਹੁੰਚ ਚੁਕਿਆ ਸੀ, ਜਿਥੋਂ ਕਦੇ ਕੋਈ ਮੁੜ ਕੇ ਨਹੀਂ ਆਇਆ। ਰਤਨੇ ਦੇ ਦੋ ਜਾਣੂ ਰਿਕਸ਼ੇ ਵਾਲੇ ਜਦ ਲਾਸ਼ ਨੂੰ ਉਸ ਦੇ ਰਿਕਸ਼ੇ ਵਿਚ ਪਾ ਕੇ ਉਸ ਦੇ ਘਰ ਪੁਚਾਉਣ ਗਏ ਤਾਂ ਬੂਹਾ ਅੰਦਰੋਂ ਢੋਇਆ ਹੋਇਆ ਸੀ।
ਰਤਨੇ ਦੀ ਵੱਡੀ ਕੁੜੀ ਕਹਿ ਰਹੀ ਸੀ, "ਬੀਬੀ ! ਭਾਪਾ ਮੇਰਾ ਭੂਗੋਲ ਲਿਆਵੇਗਾ ਨਾ, ਤਾਹੀਏਂ ਤਾਂ ਹਾਲੇ ਤਕ ਆਇਆ ਨਹੀਂ।"
“ਨਹੀਂ ਜੀ, ਭਾਪਾ ਮੇਰੀ ਨਿੱਕਰ ਦਾ ਕਪੜਾ ਲੈ ਕੇ ਆਵੇਗਾ" , ਉਸ ਦਾ ਪੁੱਤਰ ਵਿਚੋਂ ਹੀ ਬੋਲ ਉਠਿਆ । ......"ਆਹਾ ਜੀ ! ਮੇਰੇ ਖਿਡਾਉਣੇ ਵੀ ਆਉਣ ਗੇ-ਹਾਥੀ, ਕੱਤਾ ਤੇ ਕ੍ਰਿਸ਼ਨ ਮਹਾਰਾਜ....." ਸਭ ਤੋਂ ਨਿੱਕੀ ਕੁੜੀ ਇਹ ਕਹਿ ਕੇ ਨੱਚਣ ਕੁੱਦਣ ਲਗ ਪਈ ....ਪਰ ਉਨ੍ਹਾਂ ਬਦ-ਨਸੀਬਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ 'ਭਾਪਾ' ਹੁਣ ਇਹ ਚੀਜ਼ਾਂ ਕਿਆਮਤ ਤਕ ਵੀ ਲਿਆ ਕੇ ਨਹੀਂ ਦੇਵੇਗਾ।
੪੮
ਰਿਕਸ਼ੇ ਵਾਲਾ