ਪੰਨਾ:ਦੀਵਾ ਬਲਦਾ ਰਿਹਾ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੰਦਾ ਭੇਜਿਆ ਵੈ ਘਿੰਨਣੈ ਤਾਈਂ, ਪਰ ਹੁਸ ਰਬ ਨੇ ਬੰਦੇ ਹੱਕ ਵੇਰ ਵੀ ‘ਹਾਂ’ ਨਹੀਂ ਕੀਤੀ। ਤੇ ਮੁੜ ਮੁੜ ਉਸ ਨੂੰ ਪ੍ਰੀਤੋ ਦੇ ਲਾਲੇ ਦੀ ਯਾਦ ਆ ਕੇ ਤੜਪਾ ਜਾਂਦੀ । ਦਸਾਂ ਸਾਲਾਂ ਦੀ ਉਹ ਬਾਲੜੀ ਜਹੀ ਸੀ, ਜਦੋਂ ਵਾਜਿਆਂ ਦੀ ਘੁਮਕਾਰ, ਗੀਤਾਂ ਦੀ ਝੁਨਕਾਰ ਤੇ ਸ਼ਗਣਾਂ ਦੀ ਭਰਮਾ ਵਿਚ ਕੁੜੀਆਂ ਦੇ ਝੁਰਮਟ ਵਿਚ ਘਿਰੀ ਹੋਈ ਉਸ ਨੇ ਇਸ ਘਰ ਵਿਚ ਪੈਰ ਪਾਇਆ ਸੀ। ਕਿਸ ਤਰ੍ਹਾਂ ਉਸ ਦੀ ਸੱਸ ਨੇ ਪਾਣੀ ਵਾਰ ਕੇ ਪੀਤਾ ਸੀ। ਕਿਵੇਂ ਤੇਲ ਚੋ ਕੇ ਉਸ ਨੂੰ ਦਲੀਜੋਂ ਲੰਘਣ ਦਿੱਤਾ ਸੀ। ਉਸ ਨੂੰ ਅੱਜ ਕੁਝ ਵੀ ਯਾਦ ਨਹੀਂ ਸੀ।

ਅੱਜ ਪੰਜਾਹ ਲੰਮੇ ਲੰਮੇ ਸਾਲ ਬੀਤ ਚੁੱਕੇ ਸਨ। ਇਨ੍ਹਾਂ ਸਾਲਾਂ ਵਿਚ ਉਸ ਨੇ ਕੀ ਕੀ ਨਹੀਂ ਸੀ ਵੇਖਿਆ ? ਪਰ ਵਾਸਤਵ ਵਿਚ ਉਸ ਨੇ ਕੁਝ ਵੀ ਨਹੀਂ ਸੀ ਵੇਖਿਆ। ਹੁਣ ਤਾਂ ਜੇ ਇਹ ਤਸਵੀਰ ਉਸ ਕੋਲ ਨਾ ਹੁੰਦੀ, ਤਾਂ ਉਸ ਨੂੰ ਪ੍ਰੀਤੋ ਦੇ ਲਾਲੇ ਦੀ ਸ਼ਕਲ ਵੀ ਵਿਸਰ ਗਈ ਹੋਣੀ ਸੀ।

ਗ੍ਰਹਿਸਤ ਜੀਵਨ ਦੇ ਪਹਿਲੇ ਪੰਜ ਕੁ ਸਾਲ ਇਸ ਜੀਵਨ ਤੋਂ ਬਿਲਕੁਲ ਬੇ-ਖ਼ਬਰ ਸੀ....ਤੇ ਜਦੋਂ ਉਸ ਨੂੰ ਕੁਝ ਹੋਸ਼ ਆਈ, ਉਸ ਨੂੰ ਵੇਖਣੇ ਪਏ ਮੁਸੀਬਤਾਂ ਦੇ ਪਹਾੜ, ਦੁੱਖਾਂ ਦੇ ਅਚਾਨਕ ਉਤਰੇ ਬੱਦਲ-ਉਸ ਨੇ ਸਭ ਕੁਝ ਦਾ ਟਾਕਰਾ ਕੀਤਾ ਮਰਦਊ - ਪੁਣੇ ਨਾਲ। ਮਾਂ ਪਿਉ ਦੀ ਮੌਤ ਨੂੰ ਉਹ ਸਹਿ ਗਈ। ਭੈਣ ਤੇ ਸੱਸ ਦੇ ਵਿਛੋੜੇ ਨੂੰ ਉਸ ਨੇ ਪਰ ਵਾਨ ਕੀਤਾ-ਆਪਣੇ ਹੱਥਾਂ ਨਾਲ ਉਸ ਨੇ ਆਪਣੇ ਪਤੀ ਦੀ ਚਿਖਾ ਬਾਲੀ ਸੀ-ਪੱਥਰ ਦਾ ਬੁੱਤ ਬਣਿਆਂ ਹੋਇਆਂ। ਉਸ ਕੀ ਨਹੀਂ ਸੀ ਕੀਤਾ ? ਤੇ ਹੁਣ ਪੂਰੇ ਬੱਤੀ ਸਾਲ ਹੋ ਗਏ ਸਨ, ਉਸ ਨੂੰ ਬਿਨਾਂ ਕਿਸੇ ਆਸਰੇ ਤੋਂ, ਬਗ਼ੈਰ ਕਿਸੇ ਦੀ ਸਹਾਇਤਾ ਦੇ ਰੰਡੇਪਾ ਕਟਦਿਆਂ। ਅੱਗੇ ਉਹ ਜੀਊਣਾ ਚਾਹੁੰਦੀ ਸੀ ਪ੍ਰੀਤੋ ਨੂੰ ਜੀਊਂਦਾ ਰੱਖਣ ਲਈ, ਤੇ ਅੱਜ ਉਹ

੫੨

ਹਿੱਕਾ ਵੇਰੀ