ਪੰਨਾ:ਦੀਵਾ ਬਲਦਾ ਰਿਹਾ.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਰਤਿਆਂ ਤੇ ਉਹ ਇਕੋ ਵਾਰੀ, ਕੇਵਲ ਇਕੋ ਵਾਰੀ ਆਈ ਸੀ, ਮਾਂ ਨੂੰ ਮਿਲਣ ॥
ਸਵੇਰ ਤੋਂ ਲਖਮੀ ਦੀਆਂ ਅੱਖਾਂ ਤਾੜੇ ਲਗੀਆਂ ਹੋਈਆਂ ਸਨ । ਗਲੀ ਗੁਆਂਢ ਦੇ ਸਾਰੇ ਲੋਕੀ ਉਸ ਦੇ ਘਰ ਇਕੱਠੇ ਹੋਏ ਪਏ ਸਨ। ਅਠ ਘੰਟੇ ਹੋ ਗਏ ਸਨ ਉਸ ਨੂੰ ਮੌਤ ਨਾਲ ਘੋਲ ਘੁਲਦਿਆਂ । ਉਸ ਦੀ ਜਾਨ ਨਿਕਲਣ ਅੰਦਰ ਨਹੀਂ ਸੀ ਆਉਂਦੀ-ਉਹ ਇਕ ਇਕ ਸਾਹ ਗਿਣ ਗਿਣ ਕੇ ਲੈਂਦੀ ਸੀ, ਜਿਵੇਂ ਕੋਈ ਅਤਿ ਕੀਮਤੀ ਚੀਜ਼ ਨੂੰ ਸੰਭਾਲ ਸੰਭਾਲ ਕੇ ਵਰਤਦਾ ਹੈ । ਉਸ ਦੇ ਇਹ ਆਖ਼ਰੀ ਗਿਣਵੇਂ ਮਿਣਵੇਂ ਸਾਹ ਕੋਈ ਘਟ ਕੀਮਤੀ ਨਹੀਂ ਸਨ । ਉਸਨੇ ਇਕ ਬੜਾ ਔਖਾ ਸਾਹ ਲਿਆ । ਸਾਰਿਆਂ ਦਾ ਖ਼ਿਆਲ ਸੀ ਕਿ ਲਖਮੀ ਵਾਲੀ ਖੇਡ ਖ਼ਤਮ ਹੈ - ਪਰ ਨਹੀਂ, ਉਹ ਤੇ ਅਜੇ ਵੀ ਇਕ ਟਕ ਉਸ ਬੰਦ ਦਰਵਾਜ਼ੇ ਵਲ ਵੇਖੀ ਜਾਂਦੀ ਸੀ, ਜਿਵੇਂ ਸਵੇਰ ਤੋਂ ਵੇਖ ਰਹੀ ਸੀ ।
"ਪੈਂਹ" ਜ਼ੋਰ ਦੀ ਦਰਵਾਜ਼ਾ ਖੁਲਿਆ ਤੇ ਸਭ ਦੇ ਮੂੰਹ ਵੱਡੇ ਰਹਿ ਗਏ, ਵਾਹੋ ਦਾਹੀ ਦੌੜੀ ਆਉਂਦੀ ਪੀਤੇ ਨੂੰ ਵੇਖ ਕੇ । ਆਉਂਦਿਆਂ ਹੀ ਉਹ ਲਖਮੀ ਦੀ ਛਾਤੀ ਨਾਲ ਚੰਬੜ ਗਈ ਤੇ ਉਸ ਨੇ ਫੁਟ ਫੁਟ ਕੇ ਰੋਣਾ ਸ਼ੁਰੂ ਕਰ ਦਿੱਤਾ। ਉਸ ਦੇ ਅੱਥਰੂਆਂ ਨੇ ਪੱਥਰ-ਦਿਲਾਂ ਨੂੰ ਵੀ ਨਰਮ ਕਰ ਦਿੱਤਾ। ਸਾਰੀਆਂ ਅੱਖਾਂ ਡੂੰਘੀ ਹਮਦਰਦੀ ਨਾਲ ਤਰ ਸਨ, ਜਿਵੇਂ ਦੋ ਮਿੰਟਾਂ ਦੇ ਇਨ੍ਹਾਂ ਅਥਰੂਆਂ ਨੇ ਸਾਲਾਂ ਦੀ ਕਲੋਰਤਾ ਤੇ ਬੇ-ਪਰਵਾਹੀ ਨੂੰ ਧੋ ਸੁਟਿਆ ਹੋਵੇ । ਉਹ ਰੋਈ ਗਈ, ਰੋਈ ਗਈ...ਰੋ ਰੋ ਕੇ ਉਸ ਨੇ ਮਾਂ ਦੀ ਸਾਰੀ ਛਾਤੀ ਭਿਓਂ ਦਿੱਤੀ । ਲੋਕਾਂ ਨੇ ਬਥੇਰੇ ਹੌਸਲੇ ਬੰਨਾਏ, ਪਰ ਉਸ ਦਾ ਹੰਝੂਆਂ ਦਾ ਇਹ ਹੜੇ ਟੁਕਣ ਅੰਦਰ ਨਹੀਂ ਸੀ ਆਉਂਦਾ। ਉਹ ਵਧਦਾ ਹੀ ਗਿਆ ਪਲ

ਹਿੱਕਾ ਵੇਰੀ

੫੪