ਪੰਨਾ:ਦੀਵਾ ਬਲਦਾ ਰਿਹਾ.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਲ, ਘੜੀ ਘੜੀ । ਕਈ ਸਾਲਾਂ ਤੋਂ ਮਾਰਿਆ ਦਰਿਆ ਦਾ ਬੰਨ੍ਹ ਟੁੱਟ ਪਿਆ ਸੀ ਤੇ ਹੁਣ ਉਸ ਦਾ ਪਾਣੀ ਠਲਿਆਂ ਨਹੀਂ ਸੀ ਠਲ੍ਹਦਾ ।
.......ਤੇ ਲਖਮੀ ਸਿਥਲ ਅੱਖਾਂ ਨਾਲ ਉਸ ਵਲ ਤੱਕੀ ਗਈ, ਤੱਕੀ ਗਈ । ਉਸ ਇਕ ਸ਼ਬਦ ਨਾ ਬੋਲਿਆ........ਉਸ ਇਕ ਅਥਰੂ ਨਾ ਕੇਰਿਆ। ਸਾਲਾਂ ਤੋਂ ਫਰਕ ਰਹੀਆਂ ਉਸ ਦੀਆਂ ਬਾਹਵਾਂ ਇਸ ਵਲ ਨਿਢਾਲ ਪਈਆਂ ਸਨ । ਵਰਿਆਂ ਤੋਂ ਤਰਸਦੀਆਂ ਉਸ ਦੀਆਂ ਅੱਖਾਂ ਜਿਵੇਂ ਪੱਥਰ ਹੋ ਗਈਆਂ ਸਨ । ਚਿਰਾਂ ਤੋਂ ਇਕੱਠਾ ਹੋਇਆ ਪਾਣੀ, ਜਿਵੇਂ ਉਸ ਦੇ ਅੰਦਰ ਦੀ ਗਰਮੀ ਨਾਲ ਹਵਾੜ ਬਣ ਕੇ ਹਾਉਕਿਆਂ ਰਾਹੀਂ ਉਡ ਚੁਕਾ ਹੋਵੇ । ਕੁਝ ਚਿਰ ਮਗਰੋਂ, ਜਦ ਉਸ ਨੇ ਅੱਖਾਂ ਝਮਕੀਆਂ ਤਾਂ ਲੋਕਾਂ ਉਥੇ ਤਸੱਲੀ ਜਹੀ ਦੀ ਇਕ ਆਸ਼ਾਭਰਪੂਰ ਲਿਸ਼ਕ ਵੇਖੀ । ਫਿਰ ਉਸ ਦੇ ਸ਼ਾਂਤ-ਚਿਹਰੇ ਉੱਤੇ ਇਕ ਮੁਸਕਰਾਹਟ ਆਈ । ਹੌਲੀ ਜਹੀ ਉਸ ਦੇ ਬੁਲ ਫਰਕੇ, ਉਸ ਨੇ ਮੂੰਹ ਖੋਲਿਆ ਕੁਝ ਬੋਲਣ ਲਈ, ਪਰ ਪੂਰੀ ਤਰ੍ਹਾਂ ਖੁਲਣ ਤੋਂ ਪਹਿਲੇ ਹੀ ਉਹ ਮੁੜ ਬੰਦ ਹੋ ਗਿਆ ਸਦਾ ਲਈ । ਤੇ ਉਥੇ ਹੀ ਸਿਰ ਰੱਖੀ ਰੋਈ ਗਈ ਅਤੇ ਬੋਲੀ ਗਈ-
"ਪਤਾ ਨਹੀਂ, ਉਸ ਠੀਕਰੀਆਂ ਦੀ ਦੁਨੀਆਂ ਨੇ ਮੇਰੀ ਕੀ ਮਤ ਮਾਰ ਛੱਡੀ ? ਮੈਨੂੰ ਇਸ ਅੰਨਿਆਂ ਕਰ ਸਟਿਆ... ਮਾਂ ! ਮੈਂ ਤੇਰੀ ਪੀੜ ਨੂੰ ਨਾ ਸਮਝ ਸਕੀ............. ਖ਼ਬਰੇ ਮੇਰੇ ਕੰਨਾਂ ਵਿਚ ਕਿਸੇ ਨੇ ਨੂੰ ਭਰ ਦਿੱਤੀ ਸੀ........ ਮੈਂ ਤੇਰੀਆਂ ਆਹਾਂ ਨਾ ਸੁਣ ਸਕੀ...........ਤੇਰੀ ਤੜਪ ਨੂੰ ਤੜਪ ਨਾ ਜਾਤਾ ਲੋਕਾਂ ਦੀਆਂ ਗੱਲਾਂ ਮੇਰੇ ਲਈ ਮਖੌਲ ਸਨ.... ਮਖੌਲ..... ਤੇ ਕਲ ਜਦੋਂ ਮੇਰੇ ਦਿਲ

 
ਦੀਵਾ ਬਲਦਾ ਰਿਹਾ
੫੫