ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਅੰਬੀ ! ਮੈਨੂੰ ਤੇਰੇ ਨਾਲ ਕੁਝ ......"

"ਕੀ ?"

"ਪਿ.....ਆ...ਰ ਹੋ ਗਿਆ ਹੈ।"

"ਨਾ, ਜੀ ਨਾ। ਮੈਂ ਨਹੀਂ ਪਿਆਰ ਪਿਊਰ ਜਾਣਦੀ। ਮੇਰੀ ਮਾਂ ਆਖਦੀ ਪਈ ਸੀ ਇਕ ਦਿਨ ਆਪਣੀ ਕਿਸੇ ਸਹੇਲੀ ਨੂੰ- ਅਖੇ ਜਿੱਨੇ ਵੀ ਇਥੇ ਆਉਂਦੇ ਨੇ ਸਾਰੇ ਪਿਆਰ ਦੀ ਝਲਕ ਦੇਣੀ ਹੈ ਜਾਣਦੇ ਹਨ। ਇਨ੍ਹਾਂ ਪਰਦੇਸੀਆਂ ਨੂੰ ਤੋੜ ਨਿਭਾਉਣੀ ਨਹੀਂ ਆਉਂਦੀ।"

"ਤੇ ਅੰਬੀ ! ਪੰਜੇ ਉਂਗਲਾਂ ਵੀ ਕਦੇ ਇਕੋ ਜਹੀਆ ਹੁੰਦੀਆਂ ਨੇ ?"

"ਭਾਵੇਂ ਨਹੀਂ, ਪਰ ਪਰਦੇਸੀ ਤਾਂ ਸਾਰੇ ਇਕੋ ਜਹੇ ਹੁੰਦੀਆਂ ਹਨ। ਮੇਰੀ ਇਕ ਸਹੇਲੀ ਜਿੰਦੀ ਵੀ ਆਖਿਆ ਕਰਦੀ ਸੀ। ਉਹ ਵਿਚਾਰੀ ਹਾਲੇਂ ਵੀ ਇਕ ਦੀ ਯਾਦ ਵਿਚ ਰੋਂਦੀ ਹੁੰਦੀ ਹੈ, ਪਰ ਉਹ ਹੈ ਬੇਤਰਸ ਨਿਰਦਈ ਜਿਸ ਨੇ ਮੁੜ ਕੇ ਉਸ ਵਿਚਾਰੀ ਦੀ ਵਾਤ ਨਾ ਪੁਛੀ।"

"ਨਹੀਂ ,ਅੰਬੀ ਮੈਂ ਉਨ੍ਹਾਂ ਵਿਚੋਂ ਨਹੀਂ। ਤੈਨੂੰ ਮੇਰੇ ਤੇ ਯਕੀਨ ਨਹੀਂ ? ਵੇਖ ਮੇਰੇ ਵਲ।"

ਅੰਬੀ ਨੇ ਖ਼ੁਸ਼ ਹੋ ਕੇ ਰਾਜੇਸ਼ ਵਲ ਵੇਖਿਆ। ਉਸ ਦੀ ਅੱਖਾਂ ਨੇ ਪਿਆਰ ਦੀ ਪਰਵਾਨਗੀ ਦੇ ਦਸਖ਼ਤ ਕਰ ਦਿੱਤੇ। ਕੁਝ ਦਾ ਜਹੀਆਂ ਗੱਲਾਂ ਤੋਂ ਬਾਅਦ ਉਹ ਇਕ ਦੂਜੇ ਤੋਂ ਨਿਖੜ ਕੇ ਚਲੇ ਗਏ।

...ਤੇ ਇਸ ਤੋਂ ਬਾਅਦ ਉਹ ਰੋਜ਼ ਹੀ ਮਿਲਦੇ ਤੇ ਫਿਰ ਦੂਜੇ ਦਿਨ ਮਿਲਣ ਦਾ ਇਕਰਾਰ ਲੈ ਕੇ ਸਮਾਂ ਥਾਂ ਮਿਥਦੇ ਹੋਏ ਵਿਛੜੇ

੬੨

ਜੇ ਦਰਦੀ ਹੋਂਦੋਂ ਤਾਂ...