ਟਿਕਟ ਮੰਗਿਆ ਤਾਂ ਰਮੇਸ਼ ਨੇ ਕੰਬਦਾ ਹੋਇਆ ਹੱਥ ਜੇਬ ਪਾਇਆ ਤੇ ਫਿਰ ਊਂਧੀ ਪਾ ਕੇ ਬੈਠ ਗਿਆ।
"ਸ੍ਰੀ ਮਾਨ ਜੀ ! ਮੈਂ ਟਿਕਟ ਮੰਗਿਆ ਹੈ।"
"..........." ਰਮੇਸ਼ ਚੁਪ ਸੀ।
ਚੈੱਕਰ ਇਕ ਵਾਰੀ ਫੇਰ ਗਰਜਿਆ ਅਤੇ ਰਮੇਸ਼ ਨੂੰ ਫੜ ਕੇ ਹੇਠਾਂ ਲੈ ਗਿਆ।
ਰਮੇਸ਼ ਨੂੰ ਪੰਜਾਹ ਰੁਪਏ ਜੁਰਮਾਨਾ ਜਾਂ ਪੰਦਰਾਂ ਦਿਨਾਂ ਦੀ ਜੇਲ੍ਹ ਦਾ ਹੁਕਮ ਹੋ ਗਿਆ। ਪਰ ਜੇ ਪੰਜਾਹ ਰੁਪਏ ਉਸ ਦੀ ਜੇਬ ਵਿਚ ਤਾਂ ਉਹ ਬੇ-ਟਿਕਟਾ ਸਫ਼ਰ ਹੀ ਕਿਉਂ ਕਰਦਾ ? ਇਕੋ ਹੀ ਰਸਤਾ ਉਸ ਲਈ ਕਿ ਪੰਦਰਾਂ ਦਿਨ ਜੇਲ੍ਹ ਦੀ ਕੋਠੜੀ ਅੰਦਰ ਬੈਠ ਕੇ ਗੁਜ਼ਾਰੇ ਇਕ ਮਾਂ ਦੀ ਚਿੰਤਾ, ਦੂਜਾ ਨੌਕਰੀ ਤੇ ਹਾਜ਼ਰ ਨਾ ਹੋ ਸਕਣ ਦਾ ਡਰ ਉਸ ਨੂੰ ਇਕ ਪਲ ਚੈਨ ਨਾ ਲੈਣ ਦੇਂਦੇ।
ਗਿਣਤੀਆਂ ਗਿਣ ਗਿਣ ਕੇ ਉਸ ਨੇ ਪੰਦਰਾਂ ਦਿਨ ਬਿਤਾਏ ਜਦੋਂ ਉਹ ਜੇਲ੍ਹ ਵਿਚੋਂ ਰਿਹਾ ਹੋ ਕੇ ਨਿਕਲਿਆ ਤਾਂ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਿੰਨੇ ਹੀ ਸਾਲਾਂ ਪਿਛੋਂ ਉਸ ਬਾਹਰ ਦੀ ਖੁਲ੍ਹੀ ਹਵਾ ਵਿਚ ਸਾਹ ਲਿਆ ਹੈ। ਨੌਕਰੀ ਤੋਂ ਤਾਂ ਉਹ ਬੇ-ਆਸ ਹੋ ਚੁੱਕਾ ਸੀ ਪਰ ਮਾਂ ਦਾ ਗ਼ਮ ਉਸ ਨੂੰ ਖਾਈ ਜਾਂਦਾ ਸੀ।
ਘਰ ਵਲ ਕਦਮ ਰਖਦਿਆਂ ਹੀ ਰਮੇਸ਼ ਦੇ ਪੈਰ ਮਣ ਮਣ ਹੋ ਗਏ। ਉਸ ਕੋਲੋਂ ਕਦਮ ਨਹੀਂ ਸੀ ਪੱਟਿਆ ਜਾਂਦਾ। ਬਜ਼ਾਰ ਵਿੱਚ ਹੀ ਉਸ ਨੂੰ ਡਾਕੀਆ ਮਿਲਿਆ। ਉਸ ਨੇ ਰਮੇਸ਼ ਨੂੰ ਇਕ ਲਫ਼ਾਫ਼ਾ ਦਿੱਤਾ। ਰਮੇਸ਼ ਨੇ ਛੇਤੀ ਨਾਲ ਲਫ਼ਾਫ਼ਾ ਖੋਲ੍ਹਿਆ। ਅੰਬਾਲੇ ਦੇ ਦਫ਼ਤਰ ਨੇ ਲਿਖਿਆ ਸੀ ਕਿ ਜੇ ੨੨ ਤਰੀਕ ਤੁਕ ਹਾਜ਼ਰ
੭੬
ਚੰਗਿਆੜੀਆਂ