ਪੰਨਾ:ਦੀਵਾ ਬਲਦਾ ਰਿਹਾ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਜੇ ਹੱਥ ਵਿਚ ਇਕ ਬੜੀ ਸੁੰਦਰ ਰਖੜੀ ਫੜੀ ਆ ਧਮਕੀ। ਉਸ ਪਿਛੇ ਪਿਛੇ ਮਾਤਾ ਜੀ ਵੀ ਸਨ। ਉਸ ਮੈਨੂੰ ਰੱਖੜੀ ਬੰਨ੍ਹਣ ਲਈ ਹੱਥ ਅਗੇ ਕੀਤਾ ਤੇ ਮੈਂ ਵੀ ਆਪਣੀ ਬਾਂਹ ਅਗੇ ਵਧਾ ਦਿੱਤੀ, ਪਰ ਉਸ ਰਖੜੀ ਬੰਨ੍ਹਣ ਤੋਂ ਪਹਿਲਾਂ ਹੀ ਮੈਂ ਬਾਂਹ ਖਿੱਚ ਲਈ। ਮਾਤਾ ਜੀ ਪਮੀਲਾ ਮੇਰੇ ਵਲ ਤਕਦੇ ਹੀ ਰਹਿ ਗਏ। ਨਿਰਾਸਤਾ ਦੇ ਟੋਏ ਵਿੱਚ ਜਾ ਡਿੱਗਾ ਉਹਨਾਂ ਦਾ ਦਿਲ ਇਹ ਵੇਖ ਕੇ। ਮੈਨੂੰ ਜਿਵੇਂ ਕੋਈ ਫਿਟਕਾਰ ਪਾ ਰਿਹਾ ਸੀ, ‘ਓ ਪਾਪੀ ਜਿਸਨੇ ਸੋਲ੍ਹਾਂ ਸਾਲ ਸੁੱਚੇ ਪਿਆਰ ਨਾਲ ਰੱਖੜੀ ਬੰਨ੍ਹ ਕੇ ਤੇਰੇ ਉਪਰ ‘ਰਖਿਆ’ ਦਾ ਹੱਕ ਜਮਾਇਆ, ਉਸ ਦੀ ਰਖਿਆ ਨਾ ਕਰ ਸਕਿਆ। ਤੇਰੀਆਂ ਅੱਖਾਂ ਦੇ ਸਾਮ੍ਹਣੇ ਪਾਕਿਸਤਾਨੀ ਦਰਿੰਦੇ ਉਸ ਨੂੰ .........ਤੇ ਅੱਜ ਫੇਰ ਇਕ ਮਾਸੂਮ ਨੂੰ ਧੋਖਾ ਦੇਣ ਦਾ ਮੁਢ ਬੰਨ੍ਹ ਰਿਹਾ ਹੈਂ। ਓ ਬੁਜ਼ਦਿਲ ! ਆਪਣਾ ਅੰਦਰਲਾ ਟੋਹ ਕੇ ਵੇਖ। ਕੀ ਤੂੰ ਇਸ ਦੀ ਰਖਿਆ ਕਰ ਸਕੇਂਗਾ ?’

"ਕੀ ਗੱਲ ਏ ? ਕੀ ਸੋਚਣ ਲਗ ਪਏ ਹੋ, ਦੀਪ ਵੀਰ ਜੀ ?" ਮੀਲਾ ਨੇ ਹਰਾਨੀ ਵਿਚ ਪੁਛਿਆ।

“ਕਿਉਂ, ਦੀਪ ਪੁੱਤਰ ! ਬਾਂਹ ਕਿਉਂ ਖਿਚ ਲਈ ਉ ? ਕੀ ਪਮੀਲਾ ਤੇਰੀ ਭੈਣ ਨਹੀਂ ?" ਇਹਨਾਂ ਦੋ ਅਵਾਜ਼ਾਂ ਨੇ ਮੈਨੂੰ ਮੁੜ ਹੋਸ਼ ਵਿਚ ਲੈ ਆਂਦਾ।

"ਨਹੀਂ, ਮਾਤਾ ਜੀ ! ਇਹ ਗੱਲ ਨਹੀਂ। ਮੈਂ ਸੋਚ ਰਿਹਾ ਹਾਂ ਕਿ ਇਹ ਧਾਗੇ ਬੰਨ੍ਹਾਣੇ ਜਿੱਨੇ ਸੌਖੇ ਹਨ; ਇਨਾਂ ਨੂੰ ਨਿਭਾਣਾ ਕਿਤੇ ਕਠਿਨ ਹੈ। ਅੱਜ ਰਖੜੀ ਰੰਗਦਾਰ ਧਾਗਿਆਂ ਦੀ ਕੇਵਲ ਇਕ ਰਸਮ ਬਣ ਕੇ ਹੀ ਰਹਿ ਗਈ ਹੈ ਪਰ ਇਸ ਦੇ ਬੰਨ੍ਹਣ ਵਿਚ ਬੜੀ ਭਾਰੀ ਜ਼ਿੰਮੇਵਾਰੀ ਲਪੇਟੀ ਹੁੰਦੀ ਹੈ, ਜੇ ਕੋਈ ਉਸ ਨੂੰ ਆਪਣੀ ਸਮਝ

੮੪

ਰੰਗਦਾਰ ਧਾਗੇ