ਪੰਨਾ:ਦੀਵਾ ਬਲਦਾ ਰਿਹਾ.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਹਿਲਾਂ ਸਰਦਾਰ ਜੀ ਉਠੇ । "ਓ ਮੇਰੇ ਪੁੱਤਰ !" ਆਖ ਕੇ ਉ ਮੈਨੂੰ ਬਾਹਵਾਂ ਦੀ ਲਪੇਟ ਵਿਚ ਲੈ ਲਿਆ । ਮੈਂ ਅਜੇ ਹਰਾਨੀ ਕੁ ਨਜ਼ਰ ਨਾਲ ਉਨ੍ਹਾਂ ਦੇ ਮੂੰਹ ਵਲ ਵੇਖਦਾ ਹੀ ਪਿਆ ਸਾਂ ਕਿ ਉਹ ਪਏ, "ਤੈਨੂੰ ਕਾਕਾ ! ਕੀ ਯਾਦ ਹੋਣਾ ਏ ? ਮੈਂ ਵੀ ਤੈਨੂੰ ਪਛਾਣ ਸਕਿਆ ਤਾਂ ਤੈਨੂੰ ਕਿਸ ਤਰ੍ਹਾਂ ਪਤਾ ਲਗਦਾ ?" ਚਾਚਾ ਜੀ ਸਮਝ ਨੂੰ ਕਿ ਮੇਰੇ ਪਿੜ ਪਲੇ ਕੁਝ ਨਹੀਂ ਸੀ ਪੈ ਰਿਹਾ ।
ਉਨ੍ਹਾਂ ਮੈਨੂੰ ਇਕਲਵਾਂਜੇ ਲਿਜਾ ਕੇ ਦਸਣਾ ਸ਼ੁਰੂ ਕੀਤਾ, "ਦੀ ਤੈਨੂੰ ਪਤਾ ਹੈ ਕਿ ਤੂੰ ਬਹੁਤ ਛੋਟਾ ਸੈਂ, ਜਦੋਂ ਤੇਰੇ ਪਿਤਾ ਜੀ ਨੇ ਤੇ ਰਿਸ਼ਤਾ ਆਪਣੇ ਇਕ ਮਿੱਤਰ ਦੀ ਲੜਕੀ ਨਾਲ ਕੀਤਾ ਸੀ । ਫ਼ਸਾਂ ਤੋਂ ਬਾਅਦ ਅਸੀਂ ਉਨ੍ਹਾਂ ਦੀ ਬਹੁਤ ਢੂੰਡ ਕੀਤੀ, ਪਰ ਸਭ ਨਿਸਫ਼ਲੀ ਹੋਇਆ| ਤੇਰੇ ਮਾਤਾ ਜੀ ਕਹਿਣ ਲਗੇ ਕਿ ਕੋਈ ਹੋਰ ਲੜਕੀ ਵੇਖ ਲੈਂਦੇ ਹੈ। ਪਰ ਮੈਂ ਉਨ੍ਹਾਂ ਨੂੰ ਕੁਝ ਚਿਰ ਲਈ ਅਟਕਾ ਲਿਆ ਤੇ ਕਈ ਰਿਸ਼ਤੇਦ ਨੂੰ ਵੀ ਚਿੱਠੀਆਂ ਪਾ ਕੇ ਉਨ੍ਹਾਂ ਦਾ ਪਤਾ ਕੀਤਾ | ਇਕ ਦੋ ਅਖ਼ਬਾ ਵਿਚ ਛਪਵਾਇਆ.... ਤੇ ਅਖੀਰ ਦਿੱਲੀ ਰੀਕਾਰਡ-ਆਫ਼ਿਸ ਵਿ ਪੜਾ ਮਿਲ ਹੀ ਗਿਆ । ਇਹੋ ਹੀ ਨੇ ਉਹ ਸ: ਧਰਮ ਸਿੰਘ ਹੋਰੀਂ
ਮੇਰਾ ਮੂੰਹ ਟੱਡਿਆ ਹੀ ਰਹਿ ਗਿਆ ਇਹ ਗਲ ਸੁਣਕੇ । ਆਪਣੀ ਮੰਗੇਤਰ ਯਾਦ ਆ ਗਈ ਜਿਸ ਦੀ ਫੋਟੋ ਮੈਂ ਉਸੇ ਦੇ ਮਾਮੇ ਘਰ ਵੇਖੀ ਸੀ। ਉਸ ਦੇ ਮਾਮੇ ਦਾ ਲੜਕਾ ਮੇਰਾ ਕਲਾਸਫੈਲੋ ਸੀ ਹੁਣ ਮੈਨੂੰ ਪਤਾ ਲਗਾ ਕਿ ਮੀਲਾ ਨੂੰ ਵੇਖ ਕੇ ਮੇਰੀਆਂ ਅੱਖਾਂ ਭੁਲੇਖਾ ਨਹੀਂ ਸੀ ਲੱਗਾ ।
ਉਸੇ ਸ਼ਾਮ ਜਦੋਂ ਮੈਂ ਬਗੀਚੀ ਵਿਚ ਸੈਰ ਕਰਨ ਗਿਆ ਮੀਲਾ ਉਥੇ ਪਹਿਲਾਂ ਹੀ ਆਈ ਬੈਠੀ ਸੀ। ਉਹ ਬਲੌਰੀ ਅੱਖ

 

ਰੰਗਦਾਰ ਧਾਗੇ

੮੬