ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਕੁਝ ਦੇਰ ਚੁਪ ਬੈਠਣ ਤੋਂ ਬਾਅਦ ਮੈਂ ਆਪਣਾ ਆਖ਼ਰੀ ਫੈਸਲਾ ਸੁਣਾ ਹੀ ਦਿੱਤਾ, "ਕੁਝ ਵੀ ਹੋਵੇ, ਪਮੀਲਾ ! ਮੈਂ ਉਹ ਚੰਗੀ ਦੁਨੀਆਂ, ਜਿਹੜੀ ਮੇਰੀਆਂ ਅੱਖਾਂ ਵਿਚ ਵਸ ਚੁਕੀ ਹੈ ਢਾਹੁਣਾ ਨਹੀਂ ਚਾਹੁੰਦਾ।" ਤੇ ਬਗ਼ੈਰ ਉਸ ਵਲ ਤਕਿਆਂ ਮੈਂ ਉਠ ਕੇ ਚਲਿਆ ਆਇਆ। ਰਾਤੀਂ ਚਾਚਾ ਜੀ ਨੇ ਮੈਨੂੰ ਬੜਾ ਸਮਝਾਇਆ, "ਦੀਪ ਮੇਰਾ ਨਾ ਸਹੀ, ਆਪਣੇ ਸਵਰਗਵਾਸੀ ਪਿਤਾ ਦੇ ਬਚਨਾਂ ਦਾ ਕੁਝ ਖ਼ਿਆਲ ਕਰ।" ਪਰ ਮੈਂ ਸਾਫ਼ ਨਾਂਹ ਕਰ ਦਿੱਤੀ। ਸੁ ਚਾਰ ਜੀ ਨੂੰ ਨਿਰਾਸ ਹੋ ਕੇ ਵਾਪਸ ਪਰਤਣਾ ਪਿਆ।

ਕੁਝ ਚਿਰ ਮਗਰੋਂ ਜਦੋਂ ਮੈਂ ਵਿਆਹ ਕਰਵਾ ਕੇ ਵਾਪਸ ਝਾਂਸੀ ਗਿਆ ਤਾਂ ਮੇਰੇ ਨਾਲ ਮੇਰੀ ਵਾਈਫ਼ ਵੀ ਸੀ। ਉਸ ਨੂੰ ਵੇਖ ਪਮੀਲਾ ਅਤੇ ਸਰਦਾਰ ਜੀ ਤੇ ਕੀ ਅਸਰ ਹੋਇਆ, ਇਹ ਮੈਂ ਕਦੇ ਨਾ ਸੋਚਿਆ। ਜਲਦੀ ਹੀ ਬਾਅਦ ਸਰਦਾਰ ਜੀ ਦੀ ਤਬਦੀਲੀ ਜਲੰਧਰ ਤੇ ਮੇਰੀ ਪਠਾਨਕੋਟ ਹੋ ਗਈ।

ਮੇਰੀ ਵਾਈਫ਼ ਰਜ ਕੇ ਸੁਹਣੀ ਸੀ। ਉਸ ਦਾ ਸਰੀਰ ਸੁੰਦਰ ਸੀ। ਉਸ ਦੀ ਆਤਮਾ ਸੁੰਦਰ ਸੀ। ਉਸ ਦਾ ਦਿਲ ਸੁੰਦਰ ਸੀ। ਉਸ ਦੀ ਬੋਲ-ਚਾਲ, ਰਹਿਣ-ਸਹਿਣ ਅਤੇ ਵਰਤਣ-ਵਿਹਾਰ ਸਭ ਵਿਚ ਸੁੰਦਰਤਾ ਸੀ, ਪਰ ਉਸ ਦੀਆਂ ਏਨੀਆਂ ਸਿਫ਼ਤਾਂ ਵੀ ਮੇਰੇ ਦਿਲ ਵਿੱਚੋਂ ਪਮੀਲਾ ਦੀ ਯਾਦ ਨੂੰ ਫਿਕਿਆਂ ਨਾ ਕਰ ਸਕੀਆਂ।

ਭਾਵੇਂ ਪੂਰੇ ਢਾਈ ਸਾਲ ਮੇਰੇ ਤੇ ਸਰਦਾਰ ਜੀ ਹੋਰਾਂ ਵਿਚਕਾਰ ਚਿੱਠੀ-ਪੱਤਰ ਉੱਕਾ ਹੀ ਬੰਦ ਰਿਹਾ, ਪਰ ਫਿਰ ਵੀ ਜੋ ਆਦਮੀ ਜਲੰਧਰ ਛਾਉਣੀ ਤੋਂ ਹੋ ਕੇ ਆਉਂਦਾ ਮੈਂ ਉਸ ਕੋਲੋਂ ਸਰਦਾਰ ਹੋਰਾਂ ਦੀ ਸੁਖ ਸਾਂਦ ਜ਼ਰੂਰ ਪੁੱਛ ਲੈਂਦਾ।

੮੮

ਰੰਗਦਾਰ ਧਾਗੇ