ਪੰਨਾ:ਦੀਵਾ ਬਲਦਾ ਰਿਹਾ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਇਸ ਮਕਾਨ ਵਿਚ ਆਏ ਹਾਂ, ਇਕ ਦਿਨ ਵੀ ਸੁਖ ਦਾ ਸਾਹ ਨਹੀਂ ਆਇਆ।"

ਮਾਲਕ ਦੇ ਹਸੂੰ ਹਸੂੰ ਕਰਦੇ ਚਿਹਰੇ ਤੇ ਗੰਭੀਰਤਾ ਛਾ ਗਈ।

"ਭੈਣ ਜੀ ! ਇਕ ਅਰਜ਼ ਕਰਾਂ ?"

ਸ਼ਾਂਤਾ ਨੇ ਉਸ ਦੇ ਮੂੰਹ ਵਲ ਵੇਖਿਆ, ਜਿਵੇਂ ਪੁਛ ਰਹੀ ਹੋਵੇ, ਕੀ ?

"ਸਾਡੇ ਇਕ ਬਜ਼ੁਰਗ ਬੜੇ ਮੰਨੇ ਹੋਏ ਪੀਰ ਹੋਏ ਹਨ। ਇਸ ਮਕਾਨ ਦੇ ਪਿਛਲੇ ਕਮਰੇ ਵਿਚ ਹੀ ਉਨ੍ਹਾਂ ਦੀ ਕਬਰ ਹੈ। ਅਸੀਂ ਤੇਰ੍ਹਾਂ ਸਾਲ ਇਸ ਮਕਾਨ ਵਿਚ ਰਹੇ ਹਾਂ। ਹਰ ਵੀਰਵਾਰ ਦੀ ਰਾਤ ਨੂੰ ਇਸ ਕਬਰ ਉਤੇ ਦੀਵਾ ਜਗਾਉਂਦੇ ਹੁੰਦੇ ਸਾਂ। ਕਸਮ ਅਲਾ ਪਾਕ ਦੀ, ਭੈਣ ਜੀ, ਉਨ੍ਹਾਂ ਸਾਡੀ ਬੜੀ ਮਦਦ ਕੀਤੀ। ਤੇਰ੍ਹਾਂ ਸਾਲਾਂ ਵਿਚ ਸਾਡੇ ਘਰ ਦੇ ਕਿਸੇ ਜੀਅ ਦਾ ਸਿਰ ਵੀ ਤੱਤਾ ਨਹੀਂ ਹੋਇਆ। ਅੱਜ ਵੀ ਵੀਰਵਾਰ ਹੈ। ਮੈਂ ਕਹਿੰਦਾ ਹਾਂ ਕਿ ਜੇ ਤੁਸੀਂ ਵੀ ਅੱਜ ਰਾਤ......" ਤੇ ਉਸ ਦਾ ਅੱਧਾ ਵਾਕ ਮੂੰਹ ਵਿਚ ਹੀ ਰਹਿ ਗਿਆ, ਜਦੋਂ ਉਸ ਦੀ ਨਜ਼ਰ ਸ਼ਾਂਤਾ ਵਲ ਗਈ। ਉਹ ਹੱਸ ਰਹੀ ਸੀ ਇਕ ਵਿਅੰਗਮਈ ਹਾਸੀ।

‘ਦੀਵਾ ਨਾ ਹੋਇਆ’ ਕੋਈ ਸਟੈਪਟੋਮਾਈਸੀਨ ਦਾ ਇਨਜੈਕਸ਼ਨ ਹੋ ਗਿਆ, ਜਿਸ ਨਾਲ ਟੀ. ਬੀ. ਦੇ ਜਿਰਮ ਮਰੇ ਜਾਣਗੇ। ਰੱਬ ਜਾਣੇ ਕਦੋਂ ਇਹ ਲੋਕ ਇਨ੍ਹਾਂ ਵਹਿਮਾਂ ਤੋਂ ਪੱਲਾ ਛੁਡਾ ਸਕਣਗੇ ? ਓਦੋਂ ਉਸ ਦਾ ਦਿਮਾਗ਼ ਬੋਲ ਉਠਿਆ ਸੀ ਤੇ ਹੁਣ ਫਿਰ ਇਹ ਸਾਰੀ ਗੱਲ-ਬਾਤ ਉਸ ਦੇ ਦਿਮਾਗ ਵਿਚੋਂ ਲੰਘ ਗਈ। ਆਪਣੀਆਂ ਸੋਚਾਂ ਤੋਂ ਖੁੰਝਲਾ ਕੇ ਉਸ ਨੇ ਸਿਰ ਛੱਡਿਆ ਤੇ ਉਠ ਕੇ ਬੈਠ ਗਈ ....... ‘ਮੈਂ ਕਿਨ੍ਹਾਂ ਫਜ਼ਲ ਸੋਚਾਂ ਵਿਚ ਪੈ ਗਈ

੯੬

ਪੀਰ ਦੀ ਕਬਰ ਤੇ