ਪੰਨਾ:ਦੁਖੀ ਜਵਾਨੀਆਂ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ ਗੰਗਾ ਹਿਰਦੇ ਵਿਚ ਜਲ ਵਾਂਗ ਸੀਤਲਤਾ ਪਰਤੀਤ ਹੋਣ ਲਗ ਮਾਰ ਲ ਪਵੇ.....ਲਿਖਣਾ ਤਾਂ ਮੈਂ ਬਹੁਤ ਕੁਝ ਸੀ ਪਰ ਫੇਰ ਸਹੀ, ਜੇ ਤੂੰ ਪਰਵਾਨਗੀ ਦੇ ਕੇ ਭਰੋਸਾ ਦਵਾਇਆ ਪਿਆਰ ਬਦਲੇ ਪਿਆਰ ਦੇਣ ਦਾ। -Ef- ਸ਼ੁਕਲਾਂ ! ਪਕਾ ਵਿਚ ਏਨਾ ਕੁਝ ਲਿਖ ਕੇ ਮੈਂ ਥਲੇ ਆਪਣੇ ਨਾਮ ਬਾਰੇ ਕੁਝ ਲਿਖਿਆ ਨਹੀਂ। ਦੂਜੇ ਦਿਨ ਜਦ ਉਹ ਨਿਤ ਵਾਂਗ ਕਪੜਿਆਂ ਨੂੰ ਸੁਕਣੇ ਪਾਉਣ ਵਾਸਤੇ ਉਪਰ ਆਈ ਤਾਂ ਮੇਰਾ ਦਿਲ ਧੱਕ ਧੱਕ ਕਰਨ ਲਗ ਗਿਆ। ਮੈਂ ਉਹ ਪਕਾ ਝਟ ਪਟ ਉਸ ਵੰਨੇ ਸੁਟ ਦੇਣਾ ਚਾਹੁੰਦਾ ਸਾਂ। ਜਲਦੀ ਨਾਲ ਏਸੇ ਲਈ ਮੈਂ ਬਾਰੀ ਦਾ ਬਹਾ ਖੋਲਿਆ ਅਤੇ ਨਾਲ ਹੀ ਪਾਣੀ ਦੀ ਭਰੀ ਸੁਰਾਹੀ, ਫਰਸ਼ ਤੇ ਤੜਾਕ ਕਰਦੀ ਡਿਗ ਪਈ । ਸੁਰਾਹੀ ਦੇ ਟੁਟਣ ਦੀ ਅਵਾਜ਼ ਨਾਲ ਉਹ ਤੁੰਬਕ ਕੇ ਤਕੀ। ਚਿਠੀ ਸੁਟਦਿਆਂ ਵੀ ਸ਼ਾਇਦ ਉਸ ਨੇ ਮੈਨੂੰ ਤਕ ਲੀਤਾ।ਤਕ ਕੇ ਝਟ ਹੀ ਉਸ ਨੇ ਅਖਾਂ ਨੀਵੀਆਂ ਪਾਲੀਤੀਆਂ ਫੇਰ ਉਤਾਂਹ ਤਕੀ, ਉਸ ਨੇ ਮੈਨੂੰ ਵੇਖਿਆ ਅਤੇ ਮੈਂ ਉਸ ਨੂੰ ਫੇਰ ਹੋਰ ਮੈਂ ਓਥੇ ਖਲੋ ਨਾ ਸਕਿਆ, ਪਿਛਾਂਹ ਹਟ ਕੇ ਅਰਾਮ ਕੁਰਸੀ ਤੇ ਲੇਟ ਗਿਆ ਕੁਝ ਦੇਰ ਤਕ ਇਵੇਂ ਹੀ ਲੇਟਿਆ ਲੇਟਿਆ ਖਿਆਲਾਂ ਦੀ ਦੁਨੀਆਂ ਵਿਚ ਲੀਨ ਰਿਹਾ, ਮੈਂ । ਫੇਰ ਖਿਆਲ ਆਇਆ ਕਿ ਸੁਰਾਹੀ ਦੇ ਪਾਣੀ ਨਾਲ ਕੁਝ ਭਿਜ ਨਾ ਗਿਆ ਹੋਵੇ ਇਹੋ ਵੇਖਣ ਲਈ ਅੱਗੇ ਵਧਿਆ। ਨਿਗਾਹ ਗੰਗਾ ਦੇ ਕੋਠੇ ਤੇ ਗਈ। ਉਥੇ ਨਾ ਹੀ ਗੰਗਾ ਨਜ਼ਰੀ ਪਈ ਅਤੇ ਨਾ ਹੀ ਮੇਰੀ ਸੁੱਟੀ ਹੋਈ ਉਹ ਚਿਠੀ