ਪੰਨਾ:ਦੁਖੀ ਜਵਾਨੀਆਂ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -et- ਮਨ ਦੀ ਵਿਆਕੁਲਤਾ ਦਰਸਾਉਣ ਲਈ ਦੋ ਚਾਰ ਸਤਰਾਂ ਲਿਖਣੀਆਂ ਚਾਹੀਦੀਆਂ ਹਨ, ਤਾਂ ਜੁ ਉਸ ਨੂੰ ਪਤਾ ਲਗ ਜਾਵੇ ਕਿ ਮੇਰੇ ਹਿਰਦੇ ਵਿਚ ਉਸ ਦੇ ਦੁਖ ਨੂੰ ਵੇਖ ਕੇ ਕਿੰਨੀ ਸੱਟ ਵਜਦੀ ਹੈ, ਰੋਜ਼। ਮੂਲ ਕੀ ਬਿਜਲੀ ਜਗਾ ਕੇ ਮੈਂ ਲਿਖਣ ਬੈਠਾ......... ਸ੍ਰੀ ਮਤੀ ਗੰਗਾ ਗੰਗਾ VV ਚਿਰਾਂ ਤੋਂ ਰੋਜ਼ ਮੈਂ ਤੈਨੂੰ ਵੇਖਦਾ ਹਾਂ, ਤੇਰੇ ਦਿਲ ਵਿੰਨਵੇਂ ਗੀਤ ਸੁਣਦਾ ਹਾਂ, ਅਤੇ ਜਿਸ ਵੇਲੇ ਤੂੰ ਮਨ ਦੇ ਅੰਦਰੇ ਅੰਦਰ ਅਥਰੂ ਕੇਰਿਆ ਕਰਦੀ ਹੈਂ, ਮੇਰੀਆਂ ਅਖੀਆਂ ਵੀ ਗਿਲੀਆਂ ਹੋ ਜਾਂਦੀਆਂ ਹਨ ਤੇਰੇ ਦੁਖ ਨੂੰ ਅਨੁਭਵ ਕਰਕੇ। ਮੈਂ ਜਾਣਦਾ ਹਾਂ ਕਿ ਤੇਰੀ ਚੜ੍ਹਦੀ ਜਵਾਨੀ ਨੇ ਰੱਜ ਕੇ ਪਿਆਰ ਨਹੀਂ ਲੀਤਾ, ਤਦੇ ਤਾਂ ਉਸ ਨੇ ਤੇਰੇ ਜੀਵਨ ਵਿਚ ਇਕ ਅਗ ਜੇਹੀ ਲਾ ਦਿਤੀ ਹੈ, ਜਿਸ ਦੀ ਸੜਹਾਨ ਨੂੰ ਸੀਤਲ ਕਰਨ ਲਈ, ਤੂੰ ਸਦਾ ਆਪਣੇ ਨੈਣਾਂ ਤੋਂ ਨੀਰ ਵਹਾਂਦੀ ਰਹਿੰਦੀ ਹੈਂ, ਪਰ ਗੰਗਾ,,,ਆਪਣੇ ਨਾਮ ਨਾਲੋਂ ਵੀ ਸੁੰਦਰ ਅਰ ਨਿਰਮਲ ਗੰਗਾ ! ਤੇਰਾ ਜੀਵਨ ਉਸ ਪਰਮਾਤਮਾਂ ਨੇ ਹਨੇਰਾ ਕਰ ਦਿਤਾ ਹੈ। ਜਿਸ ਨੂੰ ਚਾਨਣ ਦਸਣ ਲਈ ਤੈਨੂੰ ਹੋਰ ਕਿਸੇ ਦੀ ਲੋੜ ਹੈ । ਫੇਰ ਤੇਰੇ ਹਿਰਦੇ ਵਿਚ ਸੁਲਗਦੀ ਅੱਗ ਵੀ ਤਾਂ ਤੇਰੇ ਅਥਰੂਆਂ ਨਾਲ ਠੰਢੀ ਨਹੀਂ ਹੋਣ ਵਾਲੀ ! ਜੇ ਤੂੰ ਆਗਿਆ ਦੇਵੇਂ, ਗੰਗਾ ਤਾਂ ਮੈਂ ਆਪਣੇ ਆਪ ਨੂੰ ਅਰਪਨ ਕਰਾਂ। ਮੈਂ ਚਾਹੁੰਦਾ ਹਾਂ ਕਿ ਹਿਰਦੇ ਵਿਚ ਬਲ ਰਹੀ ਅਗਨੀ ਉਤੇ ਐਨਾ ਕੁ ਪਾਣੀ ਪਾ ਦੇਵਾਂ ਕਿ ਉਹ ਅਗ ਸਦਾ ਲਈ ਬੁਝ ਜਾਵੇ ਅਤੇ ਫੇਰ ਤੈਨੂੰ ਆਪਣੇ