ਪੰਨਾ:ਦੁਖੀ ਜਵਾਨੀਆਂ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -45- ਗੰਗਾ ਸਾਗਰ ਲਹਿਰਾਂ ਮਾਰਨ ਲਗ ਪਿਆ, ਉਫ ! ਉਸ ਦੇ ਹੰਝੂ ਇਸੇ ਕਾਰਨ ਹੀ ਰੁਕਦੇ ਨਹੀਂ ਸਨ, ਕਦੀ ਵੀ ! ਸਚ ਮੁਚ ਹੀ ਉਸ ਦਾ ਰੁਸਾ ਹੋਇਆ ਪ੍ਰੀਤਮ ਮੁੜ ਨਹੀਂ ਸੀ ਸਕਦਾ ਹੁਣ। ਰੰਗਾ ਦਾ ਸੌਹਰਾ ਸਰਕਾਰੀ ਨੌਕਰ ਸੀ, ਬਦਲੀ ਹੋਣ ਕਰ ਕੇ, ਏਸ ਸ਼ਹਿਰ ਵਿਚ ਆ ਕੇ ਉਹ ਸਾਡੇ ਨਾਲ ਵਾਲੇ ਘਰ ਆ ਰਹੇ ਸਨ, ਕਰਾਏ। ਇਵੇਂ ਮੈਨੂੰ ਗੰਗਾ ਦੇ ਦਰਸ਼ਨ ਕਰਨ ਦਾ ਸੋਭਾਗਯ ਪਰਾਪਤ ਹੋਣਾ ਸ਼ੁਰੂ ਹੋਇਆ। ਪਹਿਲਾਂ ਪਹਿਲ ਉਸ ਨੂੰ ਮੈਂ ਕੋਠੇ ਤੇ ਹੀ ਹਵਾ ਦੀਆਂ ਲਹਿਰਾਂ ਵਿਚ ਹੀ ਤਰਦਿਆਂ ਵੇਖਿਆ ਸੀ ਅਤੇ ਨਿਤ ਦਾ ਇਹ ਮੇਰਾ ਨੇਮ ਹੋ ਗਿਆ ਸੀ। ਉਸ ਦੇ ਰੁਲਾਣ ਵਾਲੇ ਗੀਤ ਸੁਣ ਕੇ, ਰੋਜ਼ ਹੀ ਮੈਂ ਉਸ ਨੂੰ ਕੁਝ ਕਹਿਣ ਦਾ ਵਿਚਾਰ ਕਰਦਾ ਪਰ ਉਸ ਦੇ ਸਾਹਮਣੇ ਆਉਣ ਤੇ ਕੁਝ ਕਹਿ ਨਾ ਸਕਦਾ, ਮੇਰੀ ਦਿਲੀ ਚਾਹ ਸੀ ਕਿ ਉਸ ਨੂੰ ਘਟ ਤੋਂ ਘਟ ਇਹ ਜ਼ਰੂਰ ਜਤਾ ਦੇਵਾਂ ਕਿ ਕੇਵਲ ਤੂੰ ਹੀ ਨਹੀਂ ਰੋਂਦੀ। ਤੈਨੂੰ ਕਲੀ ਰੋਂਦਿਆਂ ਵੇਖ ਕੇ, ਇਕ ਦੂਜਾ ਦਿਲ ਵੀ ਲੁਕ ਕੇ ਤੇਰੇ ਨਾਲ ਅਥਰੂ ਕੇਰਿਆ ਕਰਦਾ ਹੈ। ਪਰ ਜੇ ਮੇਰੇ ਇਵੇਂ ਕਹਿਣ ਤੇ ਉਹ ਪੁਛ ਬੈਠ–‘ਆਖਿਰ ਕਿਉਂ .. ?” ਫੇਰ ਮੈਂ ਕੀ ਉਤਰ ਦੇਵਾਂਗਾ ! ਮੈਂ ਸਚਮੁਚ ਹੀ ਉਸ ਦਾ ਕੋਈ ਨਹੀਂ। ਇਵੇਂ ਹੀ ਕਈ ਦਿਨ ਬੀਤ ਗਏ,ਇਕ ਰਾਤ ਬਿਸਤਰੇ ਉਤੇ ਲੰਮੇ ਪਿਆਂ ਹੋਇਆਂ ਮੈਨੂੰ ਫੁਰਨਾ ਫੁਰਿਆ ਕਿ ਗੰਗਾ ਜਿਵੇਂ ਕਿਵੇਂ ਹੋ ਸਕੇ ਇਕ ਪਤਟਕਾ ਜ਼ਰੂਰ ਦੇਣੀ ਚਾਹੀਦੀ ਹੈ। ਉਸ ਦੇ ਦੁਖੀ ਜੀਵਨ ਉਤੇ ਤਰਸ ਖਾਂਦੇ ਹੋਏ -