ਪੰਨਾ:ਦੁਖੀ ਜਵਾਨੀਆਂ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੰਗਾ ਕਹਿ ਸਕਦਾ। ਭਲਾ ਮੈਂ ਉਸ ਦਾ ਕੌਣ ਹਾਂ ਜੋ ਉਸ ਨੂੰ ਗੀਤ ਗਾਉਣ ਤੋਂ ਰੋਕਾਂ। ਉਹ ਆਪਣੇ ਵਾਸਤੇ ਗੀਤ ਗਾਉਂਦੀ ਹੈ ਅਤੇ ਜੇ ਗਾਉਣ ਨਾਲ ਉਸ ਦੀਆਂ ਅਖੀਆਂ ਵਿਚੋਂ ਮੋਤੀਆਂ ਦੇ ਢੇਰ ਡਿਗਦੇ, ਤਰੇਲ ਦੇ ਤੁਪਕਿਆਂ ਵਾਂਗ ਉਸ ਦੀਆਂ ਝਿੰਮਨੀਆਂ ਨਾਲ ਅੜ ਜਾਂਦੇ ਹਨ ਤਾਂ ਏਸ ਨਾਲ ਮੈਨੂੰ ਕੀਹ ਦੁਖੀ ਜਵਾਨੀਆਂ to a wrey F -- ...ਅਤੇ ਫੇਰ ਸੋਚਦਾ ਕਿ ਮੈਂ ਮੂਰਖ ਹਾਂ । ਇਕ ਤਾਂ ਕਿਸੇ ਲੜਕੀ ਨੂੰ ਲੁਕ ਕੇ ਵੇਖਣਾ ਹੀ ਬੁਰਾ ਹੈ, ਦੂਜੇ ਇਹ ਕਿ ਜੇ ਮੈਂ ਵੇਖ ਹੀ ਲੈਂਦਾ ਹਾਂ, ਤਾਂ ਉਸ ਦੇ ਕੰਮਾਂ ਵਿਚ ਹਾਂ ਨਾਂਹ ਕਰਨ ਦਾ ਮੇਰਾ ਕੀ ਹੱਕ। ਉਸ ਦੀਆਂ ਅਖਾਂ ਵਿਚ ਹੰਝੂ ਵੇਖ ਕੇ, ਆਖਣੀਆਂ ਅਖੀਆਂ ਵਿਚ ਵੀ ਅਥਰੂ ਆਉਣੇ, ਇਹ ਦੁਰਬਲਤਾ ਹੈ । ਐਵੇਂ ਹੀ ਵਿਆਕੁਲ ਹੋ ਜਾਂਦਾ ਹਾਂ ਮੈਂ।ਪਰ ਉਸ ਦੇ ਹੰਝੂ ਕੇਰਨ ਤੇ ਆਪਣੀਆਂ ਅਖੀਆਂ ਨੂੰ ਗਿਲੀਆਂ ਕਰ ਲੈਣ ਨਾਲ ਮੈਨੂੰ ਕੁਝ ਅਨੰਦ ਜਿਹਾ ਪ੍ਰਤੀਤ ਹੁੰਦਾ ਸੀ। ਉਸ ਦਾ ਨਾਮ ਸੀ ‘ਗੰਗਾ । ਹਾਂ ਸ਼ੁਕਲ ! ਸੰਨਿਆਸੀ ਨੇ ‘ਗੰਗਾ-ਜਲ' ਕਹਿ ਕੇ ਮੇਰੇ ਮਨ ਨੂੰ ਵੀ ਪੀੜਤ ਕਰ ਦਿਤਾ ਹੈ। ਉਸ ਨੇ ਹੀ ਮੈਨੂੰ ਮੇਰੇ ਪਾਪ ਦੀ ਯਾਦ ਕਰਵਾਈ ਹੈ। ਇਕ ਦਿਨ ਮਾਂ ਜੀ ਦੀ ਜ਼ਬਾਨੀ ਮੈਨੂੰ ਪਤਾ ਲਗਾ ਕਿ ਗੰਗਾ ਵਿਧਵਾ ਹੈ, ਤਾਂ ਮੇਰੇ ਦਿਲ ਵਿਚ ਉਠ ਰਹੀਆਂ ਸਾਰੀਆਂ ਬੁਝਾਰਤਾਂ ਆਪੇ ਹੀ ਬੁਝੀਆਂ ਗਈਆਂ, ਅਤੇ ਪਤਾ ਨਹੀਂ ਕਿਉਂ ਜੁ ਉਸ ਪਿਆਰੀ ਪਿਆਰੀ ਅਧ ਖਿਲੀ, ਮੁਰਝਾ ਗਈ ਕਲੀ ਲਈ ਮੇਰੇ ਮਨ ਵਿਚ ਤਰੰਸ ਦਾ ਅਥਾਹ