ਪੰਨਾ:ਦੁਖੀ ਜਵਾਨੀਆਂ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -du- ਗੰਗਾ 73 --- ਸੀ। ਮੈਨੂੰ ਗੀਤ ਤਾਂ ਯਾਦ ਨਹੀਂ ਰਿਹਾ ਪਰ ਹਾਂ, ਉਸ ਦਾ ਕੁਝ ਕੁ ਭਾਵ ਦਸਦਾ ਹਾਂ “ਮੇਰੇ ਰੁਸੇ ਹੋਏ ਪ੍ਰੀਤਮ ! ਤੂੰ ਤਾਂ ਰੁਸ ਕੇ ਚਲਾ ਗਿਉਂ, ਪਰ ਇਹ ਹਵਾ, ਇਹ ਅੰਬਾਂ ਦੀਆਂ ਡਾਲਾਂ, ਕੋਇਲ ਦੀਆਂ ਕੂਕਾਂ, ਪਪੀਹੇ ਦੀ ਪੀ-ਪੀ ਮੇਰੇ ਜਹੀਆਂ ਕੁੜੀਆਂ ਦੀਆ ਚੜ੍ਹ ਰਹੀਆਂ ਪੀਘਾਂ...ਮੈਨੂੰ ਮਾਰ ਰਹੀਆਂ, ਮੇਰੇ ਮੋਏ ਦਿਲ ਨੂੰ ਉਭਾਰ ਰਹੀਆਂ ਹਨ, ਤੜਫਾ ਰਹੀਆਂ ਹਨ ਪਰ ਫੇਰ ਵੀ ਮੇਰੇ ਪ੍ਰੀਤਮ...ਤੂੰ ਦੂਰ ਬੈਠਾ ਕਦੀ ਮੈਨੂੰ ਪਤਰ ਵੀ ਨਹੀਂ ਘਲਦਾ। ਤੂੰ ਹੀ ਦੱਸ ਮਾਹੀ, ਉਨ੍ਹਾਂ ਦਿਨਾਂ ਦੀ ਯਾਦ ਕਿਵੇਂ ਭੁਲਾਂ, ਜਦ ਤੁਸੀਂ ਮੇਰੇ ਕੋਲ ਸੋ, ਗਾਂਦੀ ਸਾਂ, ‘ਮੈਂ ਬਨੂੰ ਨਦੀ ! ਤੁਸੀ ਗਾਂਦੇ ਸੋ, ‘ਮੈਂ ਬਨੂੰ ਕਿਨਾਰਾ !" ਹੁਣ ਮੈਂ ਕੰਢੇ ਤੋਂ ਬਿਨਾਂ ਨਦੀ ਹਚਕੋਲੇ ਖਾਂਦੀ ਉਰਾਰ ਪਾਰ ਉਡਦੀ ਰਹਿੰਦੀ ਹਾਂ ਪਰ ਤੂੰ ਨਿਰਮੋਹੀ ਪ੍ਰੀਤਮ, ਤੂੰ ਐਨਾ ਕਿਉਂ ਰੁਸ ਗਿਉਂ.….ਦਇਆ ਕਰ ਤੂੰ ਨਹੀਂ ਆਉਣਾ ਤੇ ਮੈਨੂੰ ਹੀ ਸੱਦ ਲੈ.ਕੋਲ । ਸ਼ੁਕਲ ! ਗਾਂਦਿਆਂ ਗਾਂਦਿਆਂ ਉਸਦਾ ਕੰਠ ਭਾਰਾ ਹੋ ਗਿਆ। ਅਖਾਂ ਛੰਮ ਛੰਮ ਨੀਰ ਵਰਾਉਣ ਲੱਗ ਪਈਆਂ। ਆਪਣੀ ਧੋਤੀ ਦੇ ਪਲੇ ਨਾਲ ਉਸ ਨੇ ਅਖੀਆਂ ਪੂੰਝੀਆਂ, ਮੈਂ ਸੋਚਣ ਲਗਾ-ਆਖਿਰ ਕਿਉਂ? ਇਹ ਇਹੋ ਜਹੇ ਗੀਤ ਕਿਉਂ ਗਾਂਦੀ ਹੈ, ਜਿਨਾਂ ਵਿਚ ਕੇਵਲ ਤੜਫ ਅਤੇ ਪੀੜ ਹੀ ਪੀੜ ਭਰੀ ਹੁੰਦੀ ਹੈ। ਇਉਂ ਮੈਂ ਉਸ ਨੂੰ ਵੇਖਦਾ, ਉਸ ਦੇ ਰੋਣੇ ਸੁਣਦਾ। ਉਸ ਨੂੰ ਰੋਂਦਿਆਂ ਵੇਖ, ਮੇਰਾ ਹਿਰਦਾ ਵੀ ਰੋ ਉਠਦਾ ਅਤੇ ਮੈਂ ਜ਼ੋਰ ਦੀ ਕਹਿ ਦੇਣਾ ਚਾਹੁੰਦਾ—ਨਾ ਗਾ ਇਹੋ ਜਹੇ ਗੀਤ !! ਪਰ ਇਹ ਕੇਵਲ ਮੈਂ ਮੂੰਹ ਦੇ ਵਿਚ ਹੀ |... LUC