ਪੰਨਾ:ਦੁਖੀ ਜਵਾਨੀਆਂ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -88- ਗੰਗਾ | ਰੋਜ਼ ਵਾਂਗ ਇਕ ਦਿਨ ਉਹ ਆਈ। ਹਵਾ ਦੇ ਝੋਕੇ ਉਸ ਦੇ ਕਪੜਿਆਂ ਨਾਲ ਤੇ ਵਾਲਾਂ ਨਾਲ ਉਵੇਂ ਹੀ ਸ਼ਰਾਰਤਾਂ ਕਰ ਰਹੇ ਸਨ। ਕਪੜੇ ਬੰਨੇ ਉਤੇ ਰੱਖ ਕੇ ਉਹ ਇਕ ਪਾਸੇ ਬੈਠ ਗਈ। ਹਵਾ ਜੋਰਾਂ ਤੇ ਸੀ। ਉਸ ਦੇ ਲੰਮੇ ਲੰਮੇ ਵਾਲ ਹਵਾ ਵਿਚ ਉਡ ਰਹੇ ਸਨ। ਮੈਂ ਆਪਣੀ ਥਾਂ ਤੇ ਖਲੋਤਾ ਵੇਖ ਰਿਹਾ ਸਾਂ ਨਿਤ ਵਾਂਗ, ਇਹ ਸਭ ਕੁਝ। ਤਦ ਉਹ ਗਾਉਣ ਲਗ ਪਈ.....ਲਿਟ ਉਲੜੀ ਸੁਲਝਾ ਜਾ ਬਾਲਮ, ਮੇਰੇ ਹਾਥੋਂ ਮੇਂ ਮਹਿੰਦੀ ਲਗੀ ਹੈ।........ਅਤੇ ਸੋਚਣ ਲਗਾ, ਹਵਾ ਦੇ ਬੁਲਿਆਂ ਨੇ ਸੁੰਦਰ ਲਟਾਂ ਨੂੰ ਉਲਝਾ ਤੇ ਜ਼ਰੂਰ ਦਿਤਾ ਹੈ ਪਰ ਉਸ ਦੇ ਹਥਾਂ ਤੇ ਮਹਿੰਦੀ ਤਾਂ ਨਹੀਂ ਲਗੀ ਹੋਈ।ਉਹ ਚਾਹਵੇ ਤਾਂ ਆਪਣੇ ਹੀ ਹਥਾਂ ਨਾਲ ਉਲਝੀਆਂ ਹੋਈਆਂ ਲਿਟਾਂ ਨੂੰ ਸੁਲਝਾ ਸਕਦੀ ਹੈ .... ਉਸੇ ਵੇਲੇ ਮੈਨੂੰ ਆਪਣੀ ਭੁਲ ਪ੍ਤੀਤ ਹੋਈ ਜਿਵੇਂ ਕੋਈ ਕਹਿਣ ਲਗਾ ਆਪਣੀਆਂ ਉਲਝਣਾਂ ਨੂੰ ਆਪਣੇ ਹਥੀਂ ਸੁਲਝਾਉਣ ਨਾਲ ਕੀ ਲਾਭ । ਉਸ ਨੂੰ ਤਾਂ ਏਸ ਕਾਰਜ ਵਾਸਤੇ ਇਕ ਸਾਥੀ ਦੀ ਲੋੜ ਹੈ ਜੋ ਦਿਆਲਤਾ ਕਰ ਕੇ ਉਸ ਦੇ ਕਾਲੇ ਕਾਲੇ, ' ਸੋਹਣੇ-ਸੋਹਣੇ ਵਾਲਾਂ ਨੂੰ ਹਵਾ ਦੇ ਝੋਕਿਆਂ ਦੀਆਂ ਚਪੇੜਾਂ ਤੋਂ ਬਚਾ ਲਵੇ। ਜਦ ਅੜਕਾਂ ਵੀ ਜਾਣ ਤਾਂ ਉਹ ਉਂਗਲੀਆਂ ਦੀ ਛੋਹ ਨਾਲ ਕਢ ਦੇਵੇ, ਅੜਕਾਂ। ਫੇਰ ਇਕ ਹੋਰ ਦਿਨ ਦੀ ਗੱਲ ਹੈ। ਉਹ ਛਤ ਤੇ ਆ ਕੇ ਆਪਣਾ ਕੰਮ ਕਰਦੀ ਹੋਈ ਹੌਲੀ ਹੌਲੀ ਗੁਨਗਨਾਉਣ ਲਗੀ-ਸ਼ਕਲ ! ਉਹ ਗੀਤ ਦਰਦਾਂ ਦਾ ਭਰਿਆ ਹੋਇਆ