ਪੰਨਾ:ਦੁਖੀ ਜਵਾਨੀਆਂ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -83- ਗੰਗਾ ਸਕਦਾ ਮੈਂ ਪਰ ਤੈਨੂੰ ਅੱਜ ਸਭ ਕੁਝ ਦੱਸ ਦੇਵਾਂਗਾ, ਭਾਵੇਂ ਤੂੰ ਵੀ ਮੈਨੂੰ ਘ੍ਰਿਣਾ ਕਰਨ ਲਗ ਪਵੇਂ.....ਮੈਂ ਕਹਿਣਾ ਸ਼ੁਰੂ ਕੀਤਾ, “ਸ਼ੁਕਲ ! ਮੈਂ ਓਦੋਂ ਯਾਰਵੀਂ ਜਮਾਤ ਵਿਚ ਪੜ੍ਹਿਆ ਕਰਦਾ ਸਾਂ। ਕਾਲਜ ਤੋਂ ਆ ਕੇ ਬਸ ਘਰ ਹੀ ਮੇਰਾ ਠਿਕਾਣਾ ਸੀ । ਅਤੇ ਉਹ ਕਾਲੇ ਕਾਲੇ ਵਾਲਾਂ ਵਾਲੀ, ਉਪਰ ਕਪੜੇ ਸੁਕਣੇ ਪਾਉਣ ਆਉਂਦੀ। ਵਾਲ ਹਵਾ ਨਾਲ ਚੋਹਲ ਕਰਦੇ, ਉਸ ਦੇ ਕਪੜੇ ਵੀ ਉਡ ਕੇ ਪਰੀਆਂ ਦੇ ਖੰਭ ਬਣ ਜਾਂਦੇ ਅਤੇ ਮੈਂ ਉਸ ਵਲ ਵੇਖਦਾ ਹੀ ਰਹਿੰਦਾ, ਲੁਕ ਕੇ। ਹਰ ਵੇਲੇ ਕਪੜਿਆਂ ਨੂੰ ਬੰਨੇ ਤੇ ਸੁਕਣੇ ਪਾ ਕੇ, ਆਪਣੇ ਲੰਮੇ ਵਾਲਾਂ ਨੂੰ ਉਹ ਛੰਡਦੀ ਅਤੇ ਨਾਲ ਹੀ ਚੁਫੇਰੇ ਨਿਗਾਹ ਫੇਰਦੀ, ਕਿਸੇ ਓਪਰੇ ਨੂੰ ਆਸੇ ਪਾਸੇ ਨਾ ਵੇਖ ਕੇ ਗਾਉਣ ਲਗ ਪੈਂਦੀ, ਹੌਲੀ ਹੌਲੀ ਤੇ ਫੇਰ ਜ਼ਰਾ ਉਚੀ ਉਚੀ ਉਹ ਵੀ ਧੀਮੀ ਸੁਰ ਨਾਲ, ਜਿਸ ਨੂੰ ਕੋਈ ਸੁਣ ਨਾ ਸਕੇ, ਮੈਂ ਸ਼ੁਕਲ ! ਮੈਂ ਇਕ ਬਾਰੀ ਦੀ ਆੜ ਵਿਚ ਬੈਠਾ ਸਭ ਕੁਝ ਸੁਣਦਾ, ਸਭ ਕੁਝ ਵੇਖਦਾ ਰਹਿੰਦਾ । ਉਹ ਮੈਨੂੰ ਵੇਖ ਨਾ ਸਕਦੀ, ਨਾ ਹੀ ਉਸ ਨੇ ਕਦੀ ਇਹ ਸੋਚਿਆ ਕਿ ਕੋਈ ਬਾਰੀ ਦੇ ਪਿਛੇ ਲੁਕ ਕੇ ਉਸ ਨੂੰ ਸਦਾ ਹੀ ਵੇਖਿਆ ਕਰਦਾ ਹੈ.... ਉਸ ਦੇ ਦਰਦਾਂ ਭਰੇ ਗੀਤ ਸੁਣਿਆ ਹੈ। ਜਦ ਉਹ ਗਾਉਣ ਲਗਦੀ ਤਾਂ ਉਸ ਦੇ ਮਨ ਮੋਹਨੇ ਰੂਪ ਨੂੰ ਚਾਰ ਚੰਨ ਲਗ ਜਾਂਦੇ । ਉਸ ਦੇ ਸੁਹੱਪਣ ਉਤੇ ਉਦਾਸੀਆਂ ਦੇ ਬੱਦਲ ਛਾ ਜਾਂਦੇ। ਉਸ ਦੀਆਂ ਸ਼ਰਮੀਲੀਆਂ ਅੱਖੀਆਂ ਗਿਲੀਆਂ ਹੋ ਜਾਂਦੀਆਂ। ਇਉਂ ਪ੍ਰਤੀਤ ਹੁੰਦਾ ਕਿ ਉਸ ਦੇ ਕੋਮਲ ਮਨ ਨੂੰ ਕਿਸੇ ਨੇ ਬੜੀ ਸੱਟ ਮਾਰੀ ਹੈ। ਪਰ ਕਰਦਾ