ਪੰਨਾ:ਦੁਖੀ ਜਵਾਨੀਆਂ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-83- ਗੰਗਾ ਤਕਿਆ। ਉਹ ਵੀ ਮੇਰੇ ਕੋਲੋਂ ਪੁਛਦੇ ਪ੍ਰਤੀਤ ਹੋ ਰਹੇ ਸਨ ਕਿ ਮੈਂ ਏਸ ਹਥ ਨਾਲ ਕੀ ਪਾਪ ਕੀਤਾ ਹੈ ? ਪਰ ਸੰਨਿਆਸੀ ਦੇ ਦਸੇ ਹੋਏ ਇਲਾਜ ਨੇ, ਗੰਗਾ-ਜਲ ਦੇ, ਸ਼ਬਦਾਂ ਨੇ ਮੇਰੇ ਅੰਦਰ ਹਨੇਰੀ ਜਹੀ ਵਗਾ ਦਿਤੀ। ਮੈਨੂੰ ਭੁਲੀਆਂ ਹੋਈਆਂ ਗਲਾਂ ਯਾਦ ਆਉਣ ਲਗ ਪਈਆਂ– ਪਿਤਾ ਜੀ ਨੇ ਪੁਛਿਆ, ਕਾਕਾ ! ਯਾਦ ਕਰ ਖਾਂ, ਤੂੰ ਕਿਸੇ ਫਕੀਰ ਨੂੰ ਰੋੜਾ ਤਾਂ ਨਹੀਂ ਸੀ ਮਾਰਿਆ ਏਸ ਹਥ ਨਾਲ ਕਦੀ, ਕਿਸੇ ਕੀੜੇ ਕਾਢੇ ਨੂੰ ਤਾਂ ਨਹੀਂ ਸੀ ਮਾਰਿਆ ?? ਹੋ ਸਕਦਾ ਹੈ ! ਕਹਿ ਕੇ ਮੈਂ ਘਾਬਰਿਆ ਹੋਇਆ ਅੰਦਰ ਪਤਨੀ ਕੋਲ ਚਲਾ ਆਇਆ। ਏਸ ਵੇਲੇ ਮੇਰੇ ਹਥ ਵਿਚ ਬਹੁਤ ਵਧੇਰੇ ਪੀੜ ਹੋ ਰਹੀ ਸੀ। ਅੰਦਰ ਆਉਂਦਿਆਂ ਹੀ ਪਤਨੀ ਨੇ ਵੀ ਪੁਛਣਾ ਸ਼ੁਰੂ ਕਰ ਦਿਤਾ।“ਤੁਸੀਂ ਯਾਦ ਕਰੋ ਸ਼ਾਇਦ ਕੋਈ ਅਚੇਤ ਪਾਪ ਹੋ ਹੀ ਗਿਆ ਹੋਵੇ। ਹੋ ਸਕਦਾ ਹੈ ਕਿ ਦਿਲੋਂ ਗੱਲ ਕਢਣ ਨਾਲ ਪਾਪ ਦਾ ਪਸ਼ਚਾਤਾਪ ਹੋ ਜਾਵੇ ਤੇ ਤੁਹਾਨੂੰ ਆਰਾਮ ਆ ਜਾਵੇ–’ ਮੇਰੀ ਜ਼ੋਰ ਦੀ ਚੀਕ ਨਿਕਲ ਗਈ।ਅੱਜ ਵਰਗੀ ਲੀਹ ਅਗੇ ਕਦੀ ਨਹੀਂ ਪਈ ਪਈ ਸੀ। ਆਰਾਮ ਆ ਜਾਣ ਦੀ ਆਸ ਨਾਲ ਮੇਰੇ ਮਨ ਵਿਚ ਆਈਆਂ ਹੋਈਆਂ ਗਲਾਂ ਬਾਹਰ ਨਿਕਲਣ ਲਈ ਵਿਆਕੁਲ ਹੋ ਗਈਆਂ । ਮੈਂ ਵਿਲਕ ਕੇ ਕਿਹਾ ‘ਸ਼ੁਕਲ ! ਅੱਜ ਮੈਂ ਜ਼ਰੂਰ ਆਪਣੇ ਮਨ ਦਾ ਭਾਰ ਹੌਲਾ ਕਰਾਂਗਾ।ਸੰਨਿਆਸੀ ਸੱਚ ਆਖ ਗਿਆ ਹੈ-ਮੈਂ ਏਸ ਹਥ ਨਾਲ ਇਕ ਘੋਰ ਪਾਪ ਕੀਤਾ ਹੈ। ਸ਼ੁਕਲਾਂ ਹੈਰਾਨ ਹੋ ਕੇ ਮੇਰੇ ਮੂੰਹ ਵਲ ਤਕਣ ਲਗ ਪਈ।ਮੈਂ ਫੇਰ ਕਿਹਾ- ਪਿਤਾ ਜੀ ਦੇ ਸਾਹਮਣੇ ਇਹ ਸਭ ਕੁਝ ਨਹੀਂ ਸੀ ਦੱਸ ਦੁਖੀ ਜਵਾਨੀਆਂ ww