ਪੰਨਾ:ਦੁਖੀ ਜਵਾਨੀਆਂ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੰਗਾ ਸੰਨਿਆਸੀ ਨੇ ਮੇਰੇ ਹਥ ਦੀ ਦਰਦ ਵਾਲੀ ਥਾਂ ਨੂੰ ਵੇਖ ਕੇ ਮੇਰੇ ਪਿਤਾ ਨੂੰ ਕਿਹਾ, “ਏਸ ਦਾ ਰੋਗ ਨਹੀਂ ਹਟ ਸਕੇਗਾ, ਤੁਹਾਡੇ ਪੁਤਰ ਕੋਲੋਂ ਏਸ . ਹਥ ਨਾਲ ਕੋਈ ਭੈੜਾ ਕਰਮ ਹੋ ਚੁਕਾ ਹੈ, ਏਸ ਲਈ ਇਹ ਪੀੜ ਹੁਣ ਕਰਮ ਰੋਗ ਬਣ ਚੁਕੀ ਹੈ–’ ਅੰਦਰ ਮੇਰੀ ਪਤਨੀ ਵੀ ਬੈਠੀ ਸੁਣ ਰਹੀ ਸੀ। ਮੈਂ ਸੋਚਿਆ ਉਹ ਮਨ ਵਿਚ ਕੀ ਕਹਿੰਦੀ ਹੋਵੇਗੀ ਕਿ ਮੈਂ ਪਾਪੀ ਹਾਂ। ਪਿਤਾ ਜੀ ਵੀ ਮੇਰੇ ਮੂੰਹ ਵਲ ਤਕੇ,ਇਵੇਂ ਜਿਵੇਂ ਉਹ ਕੁਝ ਪੜ੍ਹ ਲੈਣਾ ਚਾਹੁੰਦੇ ਸਨ।“ਬੇਟਾ, ਮਾਲਾ ਲੈ ਕੇ ਏਸੇ ਹਥ ਨਾਲ ਫੇਰਿਆ ਕਰ, ਰਾਮ ਦਾ ਨਾਮ ਲਿਆ ਕਰ– ਹਰ ਹਰ ਗੰਗੇ ਕਹਿਆ ਕਰ । ਗੰਗਾ ਜਲ ਦੇ ਛਿਟੇ ਦਿਆ ਕਰ, ਏਸ ਹਥ ਉਤੇ ਸ਼ਾਇਦ ਪ੍ਰਮਾਤਮਾਂ ਮੇਹਰ ਕਰ ਦੇਵੇ !” ਅਤੇ ਇਹ ਕਹਿ ਕੇ ਸੰਨਿਆਸੀ ਚਲਾ ਗਿਆ । ਪਿਤਾ ਜੀ ਵੀ ਸੋਚਦੇ ਰਹੇ—ਮੈਂ ਵੀ।ਅੱਜ ਪੰਜ ਵਰੇ ਤੋਂ ਮੇਰੇ ਸੱਜੇ ਹਥ ਦੀਆਂ ਪਹਿਲੀਆਂ ਚਾਰ ਉਂਗਲਾਂ ਵਿਚ ਸੁਕੀ ਦਰਦ ਹੋ ਰਹੀ ਸੀ। ਅਨੇਕਾਂ ਡਾਕਟਰ, ਹਕੀਮ, ਵੈਦ, ਫਕੀਰ ਸੰਤ ਟੋਲ ਮਾਰੇ, ਕੋਈ ਦੱਸ ਨਹੀਂ ਸੀ ਸਕਿਆ, ਏਸ ਸਕੀ ਪੀੜ ਬਾਰੇ। ਹਥ ਨੌਂ ਬਰ ਨੌਂ ਸੀ, ਕੋਈ ਸੋਜ਼ ਨਹੀਂ ਸੀ, ਕੋਈ ਲਾਲੀ ਨਹੀਂ ਸੀ,ਕੋਈ ਕੁਝ ਨਹੀਂ ਸੀ,ਕੋਈ ਦਸਦਾ ਵੀ ਕੀ । (ਫੋਟੋ) ਐਕਸਰੇ ਵੀ ਤਾਂ ਕੁਝ ਦੱਸ ਨਹੀਂ ਸੀ ਸਕਿਆ-ਅਤੇ ਅੱਜ ਇਹ ਸੰਨਿਆਸੀ ਕੁਝ ਹੋਰ ਹੀ ਦੱਸ ਗਿਆ। ਮੈਂ ਪਿਤਾ ਵਲ