ਪੰਨਾ:ਦੁਖੀ ਜਵਾਨੀਆਂ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੯੦-

ਆਤਮ-ਘਾਤ

ਮੈਂ ਘਬਰਾ ਗਿਆ, ਪਿਆਰ ਰਾਹੀਂ ਕਾਮ ਆਪਣੇ ਡੋਰੇ ਸੁਟ ਰਿਹਾ ਸੀ ਨਾ ! ਮੈਂ ਛੇਤੀ ਨਾਲ ਕਿਹਾ, 'ਨਹੀਂ, ਨਹੀਂ..ਰਵੀਆਂ! (ਇਹੋ ਉਸ ਦਾ ਨਾਮ ਸੀ)...ਹੁਣ ਤੂੰ ਜਾਹ, ਦੇਰ ਹੋ ਰਹੀ ਹੈ।' ਉਹ ਉਠ ਖਲੋਤੀ...ਪਰ ਬਾਹਰ ਜਾਣ ਦੀ ਥਾਂ ਉਹ ਮੇਰੇ ਕੋਲ ਆ ਕੇ ਖਲੋ ਗਈ, ਮੈਂ ਵੀ ਖਲੋ ਗਿਆ।

ਉਸ ਦੇ ਬੁਲ ਖੁਲ੍ਹੇ ਸਨ...ਮੁਸਕ੍ਰਾਂਦੇ ਹੋਏ ਮੈਂ ਉਸ ਦੀ ਛਾਤੀ ਨੂੰ ਹੌਲੀ ਹੌਲੀ, ਉਤਾਂਹ, ਥਲੇ, ਹੁੰਦਿਆਂ ਵੇਖ ਰਿਹਾ ਸਾਂ...ਕੰਨਾਂ ਵਿਚ ਸਾਂ ਸਾਂ ਹੋ ਰਹੀ ਸੀ ਉਸ ਵੇਲੇ... ਸ਼ਰਮ ਨਾਲ ਮੈਂ ਪਾਣੀ ਪਾਣੀ ਹੋ ਗਿਆ। ਮਨ ਵਿਚੋਂ ਆਵਾਜ਼ ਆਈ-'ਓਮਾਂ ਨੰਦ ਦੀ ਪਤਨੀ ਹਾਂ...ਇਹ ਤਾਂ ਤੇਰੇ ਨੌਕਰ ਦੀ ਪਤਨੀ ਹੈ...!'

'ਪਰ ਇਹ ਸਭ ਕੁਝ ਤੂੰ ਕਿਉਂ ਕਰਦੀ ਹੈ?' ਮੈਂ ਪੁਛਿਆ ਅਤੇ ਉਹ ਜਾਂਦੀ ਜਾਂਦੀ ਰੁਕ ਗਈ।

ਜੀ! ਉਹਨਾਂ ਨੇ ਮੇਰੇ ਤੇ ਸੰਦੇਹ ਕਰ ਕੇ ਆਪਣੀ ਜਾਨ ਦਿੱਤੀ...ਅਤੇ ਮੈਨੂੰ ਇਕ ਛਡ ਕੇ ਦਸਾਂ ਦੀ ਮਰਜੀ ਉਤੇ ਛਡ ਗਏ। ਮੈਂ ਵੀ ਜਾਂ ਤਾਂ ਮਰ ਸਕਦੀ ਸਾਂ, ਜਾਂ ਚੁਪ ਚਾਪ ਲੋਕਾਂ ਦਾ ਖਡੌਣਾ ਬਣਦੀ। ਏਸ ਨਾਲੋਂ ਚੰਗਾ ਹੈ, ਮੈਂ ਸੋਚਿਆ,-ਕਿਉਂ ਨਾ-ਜਦ ਇਹ ਕੰਮ ਕਰਨਾ ਹੀ ਹੈ.... ਤਾਂ ਕਿਉਂ ਨਾ ਓਸ ਦਾ ਸੌਦਾ ਕੀਤਾ ਜਾਵੇ।

ਇਹ ਕਹਿ ਕੇ ਉਹ ਚਲੀ ਗਈ ਅਤੇ ਮੈਂ ਸੋਚਦਾ ਰਿਹਾ 'ਓਮਾਂ ਨੰਦ ਦੇ ਆਤਮ ਘਾਤ ਨਾਲ ਕੀ ਲਾਭ ਹੋਇਆ!'