ਪੰਨਾ:ਦੁਖੀ ਜਵਾਨੀਆਂ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-88- ਆਤਮ ਅਤ ਗਿਆ। ਵੇਖਿਆ ਉਸ ਸੁੰਦਰੀ ਨੇ ਰੋ ਰੋ ਕੇ ਆਪਣੀਆਂ ਅੱਖਾਂ ਸੁਜਾ ਲੀਤੀਆਂ ਹੋਈਆਂ ਸਨ। “ਦੇਖ ਬੀਬਾ ! ਮੈਂ ਦੁਖ ਵੰਡਾਵੀਂ ਆਵਾਜ਼ ਵਿਚ ਕਿਹਾ, “ਜਦ ਤਾਈਂ ਤੈਨੂੰ ਲੋੜ ਹੋਵੇ, ਓਮਾਂ ਨੰਦ ਦੀ ਤਨਖਾਹ ਜਿੰਨੇ ਪੈਸੇ ਮੇਰੇ ਕੋਲੋਂ ਮੰਗਵਾ ਲਿਆ ਕਰੀਂ । ਦੁਖੀ ਜਵਾਨੀਆਂ GESK ਓਸ ਨੇ ਸਿਰ ਧਰਤੀ ਵਿਚ ਗਡ ਲੀਤਾ—ਤੁਸੀਂ ਮਾਲਕ ਹੋ। ਇਹ ਕਿਹਾ ਅਤੇ ਫੁਟ ਫੁਟ ਕੇ ਰੋ ਪਈ। ਉਸ ਤੋਂ ਪਿਛੋਂ ਉਹ ਹਰ ਮਹੀਨੇ ਰੁਪੈ ਲੈਣ ਆਉਂਦੀ ਅਰ ਲੈ ਕੇ ਚਲੀ ਜਾਂਦੀ। ਪਰ ਦੂਜੇ ਹੀ ਮਹੀਨੇ...... ਉਹ ਕੁਝ ਬਦਲ ਜਹੀ ਗਈ ਸੀ।ਕਪੜੇ ਵੀ ਸਾਫ ਸਨ, ਤੇਲ,ਕੰਘੀ ਅਤੇ ਹਾਂ ਅਤਰ ਵੀ ਸੀ।ਤੀਜੇ ਮਹੀਨੇ ਤਾਂ.. ਉਸ ਦੀਆਂ ਅੱਖੀਆਂ ਵਿਚ ਹਾਸਾ, ਫੂਲ ਫੂਲ, ਅਤੇ ਹੋਰ ਪਤਾ ਨਹੀਂ ਕੀ ਕੀ ਸੀ ਮੇਰਾ ਮਨ ਪਤਾ ਨਹੀਂ ਕਿਵੇਂ ਕਿਵੇਂ ਹੋਣ ਲਗਾ। ਸੁੰਦ੍ਰ ਤਾਂ ਉਹ ਸੀ ਹੀ ਅਤੇ ਹੁਣ ਤਾਂ ਸੁੰਦਰਤਾ ਨੂੰ ਚਾਰ ਚੰਨ ਲਗੇ ਹੋਏ ਸਨ, ਮੇਰੇ ਵਰਗੇ ਮਨ ਨੂੰ ਵੀ ਖਿਚਣ ਲਈ। ‘ਤੁਸੀਂ ਬੜੇ ਚੰਗੇ ਹੋ...? ਉਸ ਨੇ ਕਿਹਾ ‘ਨਹੀਂ...ਨਹੀਂ...? ਮੈਂ ਜਲਦੀ ਨਾਲ ਕਿਹਾ। ਉਸ ਨੇ ਮੇਰੀ ਗਲ ਨੂੰ ਵਿਚੋਂ ਹੀ ਕਟ ਕੇ ਕਿਹਾ, “ਕਾਸ਼ ! ਮੈਂ ਵੀ ਤੁਹਾਡੀ ਕੋਈ ਸੇਵਾ ਕਰ ਸਕਦੀ ! ਤੁਹਾਡੇ ਕਿਸੇ ਕੰਮ ਆ ਸਕਦੀ !” ਉਸ ਨੇ ਮੂੰਹ ਨਾਲ ਤੇ ਇਹ ਲਫਜ਼ ਕਹੇ ਪਰ ਅਖੀਆਂ ਨੂੰ ਮੇਰੀਆਂ ਅਖੀਆਂ ਵਿਚ ਪਾ ਕੇ ਉਸ ਨੇ ਹੋਰ ਦੀ ਕੁਝ ਕਹਿ ਦਿਤਾ।