ਪੰਨਾ:ਦੁਖੀ ਜਵਾਨੀਆਂ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀਜਵਾਨੀ ਆਂ ਆਤਮ-ਘਾਤ W ਪੁਛ ਗਿਛ ਕੀਤੀ। ਪਤਾ ਲਗਾ:-ਕਿ ਇਕ ਦਿਨ ਓਮਾਂ ਨੰਦ ਦੇ ਘਰ ਕਿਸੇ ਗਵਾਂਢੀ ਨੇ ਸ਼ਰਾਬ ਪੀ ਕੇ ਛਾਲ ਮਾਰ ਕੇ, ਉਸ ਦੀ ਪਤਨੀ ਕੋਲੋਂ ਪਿਆਰ ਦੀ ਭਿਖਿਆ ਮੰਗੀ ਸੀ,,ਪਰ ਦੁਰਕਾਰਿਆ ਗਿਆ ਸੰ, ਬੁਰੀ ਤਰ੍ਹਾਂ। ਸਹਿਜ ਸੁਭਾ ਪਤਨੀ ਨੇ ਇਹ ਗਲ ਓਮਾਂ ਨੰਦ ਨੂੰ ਸੁਣਾ ਦਿਤੀ ਅਤੇ ਪਤਾ ਨਹੀਂ ਕਿਉਂ ? ਓਮਾਂ ਨੰਦ ਦੇ ਦਿਲ ਨੂੰ ਬੜੀ ਠੇਸ ਲਗੀ। ਉਸ ਦੇ ਦਿਲ ਵਿਚ ਇਕ ਵਹਿਮ ਜਿਹਾ ਬੈਠ ਗਿਆ। ਗਵਾਂਢੀ ਖੂਬਸੂਰਤ ਬਹੁਤ ਸੀ; ਕੁਛ ਧਨਵਾਨ ਵੀ ਸੀ। ਓਮਾਂ ਨੰਦ ਦੇ ਦਿਲ ਵਿਚ ਗਲ ਘਰ ਕਰ ਗਈ ਕਿ ਉਸ ਦੀ ਪਤਨੀ ਬਦਚਲਣ ਹੈ ।e.ਸੀ ਨਾ ਬੇਵਕੂਫੀ ਉਸ ਦੀ, ਪਰ ‘ਬਹੁਤੇ ਪਿਆਰ ਵਾਲੀ ਥਾਂ ਉਤੇ ਵਹਿਮ ਨੱਠਾ ਆ ਜਾਂਦਾ ਹੈ। ਇਕ ਦਿਨ ਆਪਣੇ ਕੋਲ ਸੱਦ ਕੇ, ਉਸ ਨੂੰ ਇਹ ਸਾਰੀ ਗੱਲ ਸੁਣਾ ਦਿਤੀ ਮੈਂ। ਸੁਣਦਿਆਂ ਹੀ ਓਮਾਂ ਨੰਦ ਕੁਝ ਚਿਰ ਭੌਂਦਲਿਆ ਹੋਇਆ ਮੇਰੇ ਵਲ ਤਕਦਾ ਰਿਹਾ, ਫੇਰ ਬੜੀ ਦਰਦ ਭਰੀ ਆਵਾਜ਼ ਵਿਚ ਹਉਕਾ ਭਰ ਕੇ ਬੋਲਿਆ, ਉਫ ! ਤੁਹਾਡੇ ਤਕ ਵੀ ਇਹ ਗੱਲ ਪਹੁੰਚ ਗਈ; ਉਫ! ਅਤੇ ਛਾਤੀ ਉਤੇ ਹਥ ਰਖ ਕੇ ਉਹ ਲੜ ਖੜਾਉਂਦਾ ਕਮਰੇ ਤੋਂ ਬਾਹਰ ਹੋ ਗਿਆ। ਮੇਰਾ ਤੇ ਉਸਦਾ ਇਹ ਆਖਰੀ ਮੇਲ ਸੀ। ਥੋੜੇ ਦਿਨਾਂ ਪਿਛੋਂ ਸੁਣਿਆਂ ਕਿ ਉਹ ਮਰ ਗਿਆ ਹੈ। ਮੈਨੂੰ ਬੜਾ ਦੁਖ ਹੋਇਆ। ਉਸ ਬਾਰੇ ਵੀ, ਉਸ ਦੀ ਪਤਨੀ ਬਾਰੇ ਵੀ, ਵਿਚਾਰੀ ਕੀ ਕਰੇਗੀ ! ਏਸੇ ਲਈ ਤਰਸ ਖਾ ਕੇ ਮੈਂ ਆਪ ਉਸ ਦੇ ਕੋਲ