ਪੰਨਾ:ਦੁਖੀ ਜਵਾਨੀਆਂ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -CD- 7500 ਉਸ ਦੀ ਇਹ ਹਾਲਤ ਵਧਦੀ ਗਈ। ਆਖਰ ਇਕ ਦਿਨ ਮੈਂ ਜ਼ਰਾ ਦਬਾਓ ਪਾ ਕੇ ਪੁਛਿਆ। “ਓਮਾਂ ਨੰਦ ! ਦਸਦਾ ਕਿਉਂ ਨਹੀਂ...ਓਦੋਂ ਕੀ ਗਲ ਸੀ, ਹੁਣ ਤੂੰ ਸੁਸਤ ਕਿਉਂ ਰਹਿੰਦਾ ਹੈ ? ਚੰਗੀ ਤਰ੍ਹਾਂ ਯਾਦ ਹੈ ਮੈਨੂੰ, ਉਸ ਨੇ ਮੇਰੇ ਪ੍ਰਸ਼ਨ ਦਾ ਕੋਈ ਉਤਰ ਨਹੀਂ ਦਿਤਾ, ਕੇਵਲ ਸਿਰ ਨੀਵਾਂ ਕਰੀ ਖਲੋਤਾ ਰਿਹਾ। ਜਿਉਂ ਜਿਉਂ ਮੈਂ ਵਾਰ ਵਾਰ ਪੁਛਦਾ ਜਾਂਦਾ ਸਾਂ ਤਿਉਂ ਤਿਉਂ ਉਸ ਦਾ ਸਿਰ ਹੋਰ ਨੀਵਾਂ ਹੋਈ ਜਾਂਦਾ ਸੀ ਆਤਮ-ਘਾਤ ‘ਜੀ ਉਸ ਨੇ ਆਖਰ ਹੌਲੀ ਜਿਹੀ ਕਿਹਾ। ਤੁਸੀਂ ਜ਼ਰੂਰ ਪੁਛਣਾ ਚਾਹੁੰਦੇ ਹੋ ਸਾਹਬ ?? ‘ਹਾਂ ਉਹ ਫੇਰ ਹਿਚਕਚਾਇਆ, ਫੇਰ ਇਕ ਦਮ ਉਸ ਨੇ ਕਹਿ ਦਿਤਾ, “ਆਪਣੀ ਸ਼ਰਮ ਦੀ ਗਲ ਕਿਸ ਤਰ੍ਹਾਂ ਸੁਣਾਵਾਂ, ਹਜ਼ੂਰ !” ਇਹ ਕਹਿ ਕੇ ਉਸ ਨੇ ਨਿਗਾਹ ਉਤਾਂਹ ਕੀਤੀ... ਮਾਨੋਂ ਉਹ ਸ਼ੱਕ ਪਿਆ । ਮੈਂ ਮੁੜ ਕੇ ਵੇਖਿਆ:-ਸਾਹਮਣੀ ਕੰਧ ਤੇ ਲਗੇ ਹੋਏ ਸ਼ੀਸ਼ੇ ਵਿਚੋਂ ਉਸ ਦੀ ਸ਼ਕਲ ਨਜ਼ਰ ਆ ਰਹੀ ਸੀ। ‘ਠੀਕ ਤਾਂ ਹੈ? ਉਸ ਨੇ ਦੀਨਤਾ ਨਾਲ ਕਿਹਾ, “ਮੈਂ ਕਰੂਪ ਨੂੰ ਕੋਣ ਪਿਆਰ ਕਰ ਸਕਦਾ ਹੈ ? ਐਨਾ ਕਹਿ ਕੇ ਉਹ ਜਲਦੀ ਨਾਲ ਭੌਂ ਕੇ ਬਾਹਰ ਚਲਾ ਗਿਆ, ਸ਼ਾਇਦ ਆਪਣੇ ਅਥਰੂ ਲੁਕਾਣ। ਮੇਰੇ ਮਨ ਵਿਚ ਅਕਾਸ਼-ਪਤਾਲ ਚਕਰ ਲਾਉਣ ਲਗ ਪਏ। ਆਖਰ ਮੈਂ ਉਸ ਦੇ ਆਂਢ ਗੁਆਂਡ ਦੇ ਵਾਸੀਆਂ ਕੋਲੋਂ