ਪੰਨਾ:ਦੁਖੀ ਜਵਾਨੀਆਂ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ ਦ 5 ~ ~ ~ ਰ -td- ਅਤ-ਘਟ ਅਧ ਪ੍ਰੇਮ-ਗੀਤ ਵੀ ਉਸ ਦੇ ਬੁਲ੍ਹਾਂ ਵਿਚੋਂ ਹੌਲੀ ਹੌਲ ਨਿਕਲਦਾ ਪ੍ਰਤੀਤ ਹੁੰਦਾ । ਉਸ ਦੀ ਵਹੁਟੀ ਸੁੰਦ੍ਰ ਸੀ, ਬਹੁਤ ਦਿਨ ਬੀਤਣ ਲਗੇ ।ਉਸ ਦੇ ਕੰਮ ਵਿਚ ਚੁਸਤੀ ਸੰਸਾਰ ਦੇ ਹਨੇਰੇ ਵਿਚ ਚਾਨਣੇ ਵਾਂਗ ਪ੍ਤੀਤ ਹੁੰਦੀ ਸੀ। ਉਸ ਨੂੰ ਵੇਖ ਕੇ ਮੇਰੇ ਮਨ ਵਿਚ ਖੁਸ਼ੀ ਜਹੀ ਹੋ ਜਾਂਦੀ ਇਕ ਵਾਰੀ...... ਓਮਾਂ ਨੰਦ ਨੌਕਰੀ ਤੇ ਨਾ ਆਇਆ । ਕੋਈ ਗਲ ਨਹੀਂ, ਨਾ ਛੁਟੀ ਬਾਰੇ ਕਿਹਾ, ਨਾ ਹੋਰ ਕੁਛ । ਬੱਸ ਇਵੇਂ ਹੀ ਘਰ ਤੋਂ ਚੰਗਾ ਭਲਾ ਗਿਆ ਸੀ.... ਕਿ ਦੂਜੇ ਦਿਨ ਸਵੇਰੇ ਨਹੀਂ ਆਇਆ। ਮੈਂ ਬੜਾ ਹੈਰਾਨ ਸਾਂ.....ਹੈਰਾਨੀ ਵਾਲੀ ਗੱਲ ਵੀ ਸੀ,.....ਉਸ ਨੇ ਅਗੇ ਕਦੀ ਇਵੇਂ ਨਹੀਂ ਕੀਤਾ ਸੀ। ਸ਼ਾਇਦ ਬੀਮਾਰ ਹੋਵੇ; ਇਹ ਸੋਚ ਕੇ ਮੈਂ ਏਧਰ ਓਧਰ ਪੁਛ ਗਿਛ ਕੀਤੀ ਤਾਂ ਪਤਾ ਲਗਾ ਕਿ ਕੁਝ ਝਗੜਾ ਹੋ ਗਿਆ ਸੀ, ਉਸ ਦੇ ਘਰ ਦੂਜੇ ਦਿਨ ਉਹ ਕੰਮ ਤੇ ਆ ਗਿਆ, ਪਰ ਇਕ ਦਮ ਪੀਲਾ, ਮੁਰਦਿਆਂ ਵਾਂਗ। “ਕੀ ਹੋਇਆ ਓਮਾਂ ਨੰਦ ” ਮੈਂ ਪੁਛਿਆ। “ਕੁਝ ਨਹੀਂ, ਸਾਹਿਬ " ਕਹਿ ਕੇ ਉਹ ਕੰਮ ਵਿਚ ਲਗ ਗਿਆ। ਪਰ ਉਸ ਦੇ ਹਥ ਪੈਰ ਓਨੇ ਚੁਸਤ ਨਹੀਂ ਸਨ। ਇਉਂ ਪ੍ਰਤੀਤ ਹੁੰਦਾ ਸੀ, ਜਿਵੇਂ ਉਸ ਦਾ ਮਨ ਕਿਸੇ ਭਾਰ ਹੇਠ ਦਬਿਆ ਹੋਇਆ ਹੈ, ਅਤੇ ਮਨ ਨਾਲ ਉਸ ਦਾ ਸਾਰਾ ਸਰੀਰ ਹੀ ਹੋਇਆ ਹੋਇਆ ਸੀ, ਬਲ ਹੀਨ। ਦਿਨ ਬਦਿਨ