ਪੰਨਾ:ਦੁਖੀ ਜਵਾਨੀਆਂ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਤਮ ਘਾਤ ਓਮਾਂ ਨੰਦ ਮੇਰਾ ਨੌਕਰ ਸੀ । ਦਰਮਿਆਨਾ ਕੱਦ, ਅਕਹਿਰੇ ਸਰੀਰ ਦਾ ਹਸਮੁਖ ਜਵਾਨ ਸੀ ਪਰ ਸੁੰਦਰ ਨਹੀ ਸੀ ਉਹ ਵਧੇਰੇ, ਬਲਕਿ ਇਹ ਕਹਿਣਾ ਉਚਿਤ ਹੋਵੇਗਾ ਕਿ ਅਸੁੰਦਰ ਸੀ। ਕੰਮ ਕਰਨ ਵਾਸਤੇ ਹਮੇਸ਼ਾਂ ਤਿਆਰ ਬਰ ਤਿਆਰ, ਇਸੇ ਲਈ ਤਾਂ ਮੈਨੂੰ ਉਹ ਬਹੁਤ ਹੀ ਚੰਗਾ ਲਗਦਾ ਸੀ । ਅੱਜ ਓਮਾਂ ਨੰਦ ਨਹੀਂ ਹੈ। ਕਿੰਨਾ ਹੀ ਚਿਰ ਹੋ ਗਿਆ ਹੈ, ਉਸ ਨੂੰ, ਏਸ ਸੰਸਾਰ ਤੋਂ ਗਿਆਂ ਹੋਇਆਂ, ਭਰ ਜਵਾਨੀ ਵਿਚ ਖਿਝ ਖਿਝ ਕੇ ਉਸ ਨੇ ਜਾਨ ਦੇ ਦਿਤੀ ਸੀ। ਗਾਹੇ ਬਗਾਹੇ ਮੈਨੂੰ ਉਸ ਦੀਆਂ ਓਦੋਂ, ਦੀਆਂ ਦੂਖ ਦਰਸਾਉਣ ਵਾਲੀਆਂ ਅੱਖੀਆਂ ਯਾਦ ਆ ਜਾਂਦੀਆਂ ਹਨ। ਉਸ ਦੀ ਮੌਤ, ਉਸ ਦੇ ਵਿਆਹ ਤੋਂ ਕੁਝ ਚਿਰ ਪਿਛੋਂ ਹੀ ਹੋ ਗਈ ਸੀ, ਵਿਆਹ ਕਰਵਾਉਣ ਦਾ ਉਸ ਨੂੰ ਕਿੰਨਾ ਚਾਅ ਸੀ, ਕਿੰਨਾ ਮਸਤ ਹੋ ਕੇ ਉਸ ਨੇ ਮੇਰੇ ਕੋਲੋਂ ਕਰਵਾਉਣ ਜਾਣ ਵਾਸਤੇ ਛੁਟੀ ਮੰਗੀ ਸੀ। ਉਸ ਨੇ ਤਾਂ ਮੇਰੀ ਵੀ ਫੀਸਟ ਕੀਤੀ ਸੀ...... ਆਪਣੀ ਐਨੇ ਚਿਰ ਦੀ ਨੌਕਰੀ ਦਾ ਵਾਸਤਾ ਪਾ ਕੇ। ਵਿਆਹ


ਵਿਆਹ ਕਰ ਕੇ ਆਇਆ ਤਾਂ ਖੁਸ਼ੀ ਨਾਲ ਉਸ ਦੇ ਪੈਰ ਤੋਂ ਨਾਲ ਨਹੀਂ ਸਨ ਲਗਦੇ । ਅੱਖਾਂ ਨਸ਼ੀਲੀਆਂ ਰਹਿੰਦੀਆਂ ਸਨ, ਬੁਲਾਂ ਤੇ ਮੁਸਫ਼ਾਹਟ ਅਤੇ ਕਦੀ ਕਦੀ ਇਕ