ਪੰਨਾ:ਦੁਖੀ ਜਵਾਨੀਆਂ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ ੧੦੦- ਗੰਗਾ ਪਰ ਮੇਰੀਆਂ ਕਤਾਬਾਂ ਸਾਰੀਆਂ ਗੁੜੱਚ ਹੋ ਚੁਕੀਆਂ ਸਨ, ਇਵੇਂ ਜਿਵੇਂ ਉਹ ਹੁਣੇ ਹੀ ਕਿਸੇ ਨਦੀ ਵਿਚੋਂ ਗੋਤੇ ਲਾ ਕੇ ਆਈਆਂ ਹਨ। ਦੂਜੇ ਦਿਨ ਮੈਂ ਫੇਰ ਉਸੇ ਬਾਰ ਕੋਲ ਖਲੋਤਾ ਉਸ ਦੇ ਆਉਣ ਦੀ ਉਡੀਕ ਕਰਨ ਲਗਾ, ਉਹ ਦਿਨ .. ਅਗਲਾ ਦਿਨ ਉਸ ਤੋਂ ਅਗਲਾ ਦਿਨ ...ਪਰ ਗੰਗਾ ਮੁੜ ਕੋਠੇ ਤੇ ਨਹੀਂ ਆਈ। ਪੰਜਵੇਂ ਦਿਨ ਮੈਂ ਿਉਂ ਹੀ ਉਸਦੀ ਉਡੀਕ ਕਰ ਰਿਹਾ ਸਾਂ ਕਿ ਉਹ ਆਈ।ਮੇਰਾ ਮਨ ਖੁਸ਼ੀ ਨਾਲ ਨੱਚ ਉਠਿਆ। ਉਸ ਦੇ ਹਥ ਵਿਚ ਕੇਵਲ ਦੇ ਚਾਰ ਗਿੱਲੇ ਕਪੜੇ ਸਨ। ਉਹ ਮੇਰੇ ਵਲ ਤਕੀ ਅਤੇ ਤੱਕ ਕੇ ਝਟ ਹੀ ਉਸ ਨੇ ਅੱਖਾਂ ਨੀਵੀਆਂ ਪਾ ਲੀਤੀਆਂ, ਜਲਦੀ ਨਾਲ ਬੰਨੇ ਉਤੇ ਕਪੜੇ ਸੁਕਣੇ ਪਾਏ ਅਤੇ ਛੇਤੀ ਨਾਲ ਉਤਰ ਗਈ ਪਰ ਉਸ ਦੀ ਵੇਦਨਾ, ਉਸ ਦੇ ਹਿਰਦੇ ਦੀ ਜਲਨ ਅਤੇ ਉਸ ਦੀ ਤੜਫ ਦਸਣ ਲਈ ਦੋ ਅੱਥਰੂ ਉਸ ਦੀਆਂ ਅੱਖੀਆਂ ਵਿਚੋਂ ਡਿਗ ਕੇ ਉਪਰ ਛਤ ਤੇ ਹੀ ਰਹਿ ਗਏ। ਉਸੇ ਰਾਤ ਮੈਂ ਸੁਣਿਆ ਕਿ ਗੰਗਾ ਕਿਤੇ ਚਲੀ ਜਾਵੇਗੀ। ਉਨ੍ਹਾਂ ਦੇ ਘਰ ਅਗੇ ਟਾਂਗਾ ਵੀ ਆ ਖਲੋਤਾ ਸੀ, ਪਰ ਉਹ ਕਿਥੇ ਜਾ ਰਹੀ ਏ, ਕਿਉਂ ਜਾ ਰਹੀ ਏ . ਮੈਨੂੰ ਕੁਝ ਪਤਾ ਨਹੀਂ ਲੱਗਾ ਅਤੇ ਨਾ ਹੀ ਮੇਰੇ ਘਰ ਦੇ ਹੋਰਨਾਂ ਜੀਆਂ ਨੂੰ ਏਸ ਬਾਰੇ ਕੁਝ ਪਤਾ ਸੀ, ਭਾਵੇਂ ਕੁਝ ਦਿਨਾਂ ਤੋਂ ਗੰਗਾ ਦੀ ਸੱਸ ਅਤੇ ਮੇਰੀ ਮਾਤਾ ਆਪਸ ਵਿਚ ਚੰਗੀਆਂ ਘੁਲ ਮਿਲ ਗਈਆਂ ਸਨ । ਮੈਂ ਝਟ ਪਟ ਚਪਲਾਂ ਪਾ ਕੇ ਘਰ ਤੋਂ ਬਾਹਰ ਸੜਕ ਤੇ ਆ ਖਲੋਤਾ। ਗੰਗਾ ਅਤੇ ਉਸਦਾ ਸੌਹਰਾ ਆ ਕੇ ਟਾਂਗੇ ਵਿਚ didi