ਪੰਨਾ:ਦੁਖੀ ਜਵਾਨੀਆਂ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੦੧- ਗੰਗਾ ਬੈਠ ਗਏ । ਟਾਂਗਾ ਤੁਰ ਪਿਆ ਅਤੇ ਮੈਂ ਉਸ ਦੀ ਖੜ ਖੜ ਦੀ ਆਵਾਜ਼ ਸੁਣਦਾ ਉਥੇ ਹੀ ਖਲੋਤਾ ਰਿਹਾ ਕਿੰਨਾ ਚਿਰ ਦੂਜੇ ਦਿਨ ਗੰਗਾ ਦੀ ਸੱਸ ਦੀ ਅਵਾਜ਼ ਸਵੇਰੇ ਸਵੇਰੇ ਆਪਣੇ ਘਰ ਵਿਚ ਸੁਣ ਕੇ, ਮੈਂ ਆਪਣੇ ਕਮਰੇ ਵਿਚ ਹੀ ਤੁਬੱਕ ਪਿਆ।ਅਖਬਾਰ ਪੜ੍ਹਦਿਆਂ ਹੋਇਆਂ ਮੇਰੀ ਰੁਚੀ ਉਨ੍ਹਾਂ ਦੀਆਂ ਗਲਾਂ ਵੰਨੇ ਚਲੀ ਗਈ। ਮਾਂ ਉਸ ਨੂੰ ਪੁਛ ਰਹੀ ਸੀ-ਭੈਣ ! ਰਾਤੀ ਗੰਗਾ ਕਿਥੇ ਗਈ ਏ... ? “ਕੀ ਦਸਾਂ ਭੈਣ ਕੁਝ ਚਿਰ ਆਵਾਜ਼ ਬੰਦ ਰਹੀ—“ਓਸ ਕਲਹਿਣੀ ਨੇ ਤਾਂ ਸਾਡੇ ਖਾਨਦਾਨ ਦਾ ਨੱਕ ਵੱਢ ਦਿਤਾ ! ਆਉਂਦਿਆਂ ਪਹਿਲੋਂ ਮੇਰੇ ਲਾਲ ਨੂੰ ਖਾ ਗਈ। ਏਥੇ ਆਈ ਤਾਂ ਨਵੇਂ ਨਵੇਂ ਯਾਰ ਬਣਾ ਬੈਠੀ ਸੀ ਓ ! ਆਪੋ ਵਿਚ ਪਤਰ ਵਿਓਹਾਰ ਵੀ ਸ਼ੁਰੂ ਹੋ ਗਿਆ ਸੀ।” > ਮਾਂ ਨੇ ਹੈਰਾਨੀ ਨਾਲ ਕਿਹਾ-ਨੀ ਛਡ ਪਰਾਂ ਭੈਣ “ਨਹੀਂ ਨਹੀਂ, ਮੈਂ ਝੂਠ ਨਹੀਂ ਕਹਿ ਰਹੀ । ਤੈਨੂੰ ਵਿਸ਼ਵਾਸ਼ ਨਹੀਂ ਤਾਂ ਠਹਿਰ ਮੈਂ ਲਿਆ ਕੇ ਦਸਦੀ ਹਾਂ ਤੈਨੂੰ ਅਤੇ ਸ਼ੁਕਲ ਉਹ ਜਲਦੀ ਹੀ ਫੇਰ ਮੁੜ ਆਈ, ਅਤੇ ਕਹਿਣ ਲਗੀ-ਐਹ ਵੇਖ ਗੰਗਾ ਦੀ ਕਰਤੂਤ ! ਯਾਰ ਨੇ ਕੀ ਕੀ ਲਿਖ ਘਲਿਆ ਸੂ ! ਲਿਆ ਮੈਂ ਹੀ ਇਸ਼ਕ ਮੁਸ਼ਕ ਲੁਕਾਇਆਂ ਲੁਕਦੇ ਨਹੀਂ ! ਉਹ ਪਤਰ ਪੜ੍ਹਨ ਲਗੀ-ਸ੍ਰੀ ਮਤੀ ਸੁਣਾਵਾਂ ਤੈਨੂੰ। ਗੰਗਾ ! ਚਿਰਾਂ