ਪੰਨਾ:ਦੁਖੀ ਜਵਾਨੀਆਂ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੦- ਗੰਗਾ ਲੀਤਾ..... ਤੇਰੇ ਜੀਵਨ ਤੋਂ ਰੋਜ਼ ਮੈਂ ਤੈਨੂੰ ਵੇਖਦਾ ਹਾਂ......ਮੈਂ ਜਾਣਦਾ ਹਾਂ ਤੇਰੀ ਚੜ੍ਹਦੀ ਜਵਾਨੀ ਨੇ ਰੱਜ ਕੇ ਪਿਆਰ ਨਹੀਂ ਵਿਚ ਇਕ ਅੱਗ ਜਹੀ ਲਾ ਦਿਤੀ ਹੈ...ਜੇ ਤੂੰ ਆਗਿਆ ਦੇਵੇਂ ਗੰਗਾ, ਤਾਂ ਮੈਂ ਆਪਣੇ ਆਪ ਨੂੰ ਅਰਪਨ ਕਰਾਂ,,ਲਿਖਣਾ ਤਾਂ ਮੈਂ ਬਹੁਤ ਕੁਝ ਸੀ ਪਰ ਫੇਰ ਸਹੀ ਜੇ ਤੂੰ ਪ੍ਰਵਾਨਗੀ ਦੇ ਕੇ ਭਰੋਸਾ ਦਵਾਇਆ, ਪਿਆਰ ਬਦਲੇ ਪਿਆਰ ਦੇਣ ਦਾ....’ ਸ਼ੁਕਲ ਪਤਰਕਾ ਦਾ ਮਜ਼ਮੂਨ ਸੁਣਦਿਆਂ ਹੀ ਮੇਰੇ ਉਤੇ ਤਾਂ ਮਾਨੋਂ ਬਿਜਲੀ ਡਿਗ ਪਈ। “ਹੇ ਪ੍ਰਮਾਤਮਾਂ ! ਇਹ ਤਾਂ ਮੇਰੀ ਸੁਟੀ ਹੋਈ ਹੀ ਚਿਠੀ ਹੈ ? ਮੈਂ ਮਨ ਹੀ ਮਨ ਵਿਚ ਇਹ ਕਹਿ ਕੇ ਠੰਡਾ ਸਾਹ ਭਰਿਆ 1 “ਲਿਖਣ ਵਾਲੇ ਦਾ ਨਾਮ ਕੀ ਹੈ ? ਮਾਂ ਨੇ ਪੁਛਿਆ। ‘ਜਾਣੇ ਮੇਰੀ ਜੁਤੀ...?” ਏਥੇ ਤਾਂ ਕੁਝ ਨਹੀਂ ਸੂ ਲਿਖਿਆ।


ਉਸੇ ਵੇਲੇ ਮੇਰੇ ਹਿਰਦੇ ਅਤੇ ਏਸ ਹਥ ਵਿਚ ਇਕ ਅਕਹਿ ਪੀੜ ਉਠੀ।ਇਵੇਂ ਪ੍ਰਤੀਤ ਹੋਇਆ, ਜਿਵੇਂ ਮੈਨੂੰ ਅਨੇਕਾਂ ਠੂਹਿਆਂ ਨੇ ਇਕੋ ਵਾਰੀ ਡੰਗ ਮਾਰ ਦਿਤਾ ਹੈ 1 ਗੰਗਾ ਦੇ ਸੌਹਰਿਆਂ ਨੇ ਮੇਰੀ ਸੁਟੀ ਹੋਈ ਚਿਠੀ ਪੜ੍ਹ ਕੇ ਹੀ ਉਸ ਵਿਚਾਰੀ ਦੇ ਆਚਰਨ ਉਤੇ ਸ਼ੱਕ ਕੀਤਾ ਸੀ । ਉਸ ਵੇਲੇ ਰਹਿ ਰਹਿ ਕੇ ਮੇਰੇ ਮਨ ਵਿਚ ਇਹ ਖਿਆਲ ਉਠ ਰਹੇ ਸਨ:-“ਉਹ ! ਮੈਂ ਇਹ ਕੀ ਅਨਰਥ ਕਰ ਸੁੱਟਿਆ। ਗੰਗਾ ਤਾਂ ਸਚਮੁਚ ਨਿਰਦੋਸ਼ ਹੈ । ਹਾਏ ! ਭੋਲੀ ਗੰਗਾ ਦੇ ਜੀਵਨ ਵਿਚ ਮੇਰੀ ਚਿਠੀ ਨੇ ਕੰਡੇ ਖਿਲਾਰ ਦਿਤੇ ! ਉਸ ਦੇ ਆਚਰਨ ਉਤੇ ਮੇਰੀ ਪਤਰਕਾ ਕਲੰਕ ਦਾ ਟਿਕਾ ਹੋ ਕੇ ਲਗ ਦਾ