ਪੰਨਾ:ਦੁਖੀ ਜਵਾਨੀਆਂ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ "J -੧੦੩- ਗੰਗਾ ਗਈ। ਦੋਸ਼ ਤਾਂ ਸਾਰਾ ਮੇਰਾ ਹੈ। ਉਹ ਤਾਂ ਮੈਨੂੰ ਪਛਾਣਦੀ ਵੀ ਨਹੀਂ, ਕੇਵਲ ਮੇਰੀ ਚਿਠੀ ਦੇ ਕਾਰਨ ਉਸ ਦੇ ਘਰ ਵਾਲੇ ਉਸ ਨੂੰ ਕਲਹਿਣੀ ਸਮਝਣ ਲੱਗ ਪਏ ਹਨ। ਜਿਨਾਂ ਮੈਂ ਸੋਚਦਾ ਜਾਂਦਾ ਸਾਂ ਸ਼ਕਲ, ਉਨਾਂ ਹੀ ਮੈਂ ਵਿਆਕੁਲ ਹੋ ਰਿਹਾ ਸਾਂ । ਮੈਂ ਅਖਾਂ ਮੀਟ ਕੇ ਅਰਾਮ ਕੁਰਸੀ ਤੇ ਲੇਟ ਗਿਆ। ਬੇਸੁਧ ਹੋਇਆ ਹੋਇਆ,ਮੈਂ ਪਿਆ ਹੋਇਆ ਸਾਂ ਪਰ ਮੇਰਾ ਹਿਰਦਾ ਰੌਲਾ ਪਾ ਪਾ ਕੇ ਕਹਿ ਰਿਹਾ ਸੀ “ਦੋਸ਼ੀ, ਪਾਪੀ ਤੂੰ ਹੈਂ । ਉਸੇ ਵੇਲੇ ਮਾਂ ਨੇ ਮੇਰੇ ਕਮਰੇ ਵਿਚ ਆਉਂਦਿਆਂ ਹੋਇਆਂ ਕਿਹਾ, “ਪੁਤਰ ਤੂੰ ਏਥੇ ਸੁਤਾ ਹੋਇਆ ਹੈਂ? ਮੈਂ ਤਾਂ ਸਮਝਿਆ ਸੀ ਕਿ ਸੈਰ ਕਰਨ ਗਿਆ ਹੋਇਆ ਹੈ। ਮੈਨੂੰ ਉਬਾਸੀਆਂ ਲੈਂਦਿਆਂ ਹੋਇਆਂ ਉਠਦਿਆਂ ਵੇਖ ਕੇ ਉਸ ਨੇ ਫੇਰ ਕਿਹਾ, “ਸੁਣਿਆ ਹੀ ਕੁਝ ਪੁਤਰ ! ਗੰਗਾ ਨੂੰ ਕਲ ਪੇਕੇ ਕਢ ਦਿਤਾ ਹੈ ਉਹਨਾਂ ਨੇ, ਚਾਲ ਚਲਣ ਠੀਕ ਨਹੀਂ ਸੀ, ਉਸ ਦਾ। ਮਾਂ ਦੇ ਇਹ ਲਫਜ਼ ਮੈਨੂੰ ਇਵੇਂ ਲਗੇ ਸ਼ੁਕਲਾ ਜਿਵੇਂ ਕੋਈ ਮੇਰੇ ਸੜੇ ਹੋਏ ਹਿਰਦੇ ਉਤੇ ਲੂਣ ਦੀ ਡਲੀ ਮਿਲ ਰਿਹਾ ਹੈ। ਮੈਂ ਕੁਰਸੀ ਤੇ ਬੈਠ ਕੇ ਫੇਰ ਅਖਾਂ ਮੀਟ ਲੀਤੀਆਂ ਮਾਂ ਬਾਹਰ ਜਾਂਦੀ ਜਾਂਦੀ ਕਹਿ ਰਹੀ ਸੀ । ‘ਰਾਮ, ਰਾਮ ! ਮੇਰੀ ਨੂੰਹ ਹੁੰਦੀ ਤਾਂ ਉਸ ਨੂੰ ਜ਼ਹਿਰ ਦੇ ਕੇ ਮਾਰ ਸੁਟਦੀ, 'ਭਾਵੇਂ ਮੈਨੂੰ ਫਾਂਸੀ ਹੀ ਨਾ ਚੜਨਾ ਪੈਂਦਾ |' ਅਤੇ ਮੈਂ ਜਿਉਂ ਦਾ ਤਿਉਂ ਲੰਮਾ ਪਿਆ ਕਿਸੇ ਡੰਗੇ ਗਰ ਵਿਚ ਡੁਬਕੀਆਂ ਲਾ ਰਿਹਾ ਸਾਂ ਅਤੇ ਮੇਰੀਆਂ ਅੱਖਾਂ