ਪੰਨਾ:ਦੁਖੀ ਜਵਾਨੀਆਂ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -੧੦੫- ਗੰਗ PAGES ਮੈਂ ਤੜਫ ਉਠਿਆ। ਇਵੇਂ ਕਿਵੇਂ ਕਰਕੇ ਮੈਂ ਨਾਚ ਤੋਂ ਪਿਛੋਂ ਰਾਤ ਕਟੀ। ਸਵੇਰ ਹੁੰਦਿਆਂ ਹੀ ਮੈਂ ਉਸ ਦੇ ਡੇਰੇ ਪਹੁੰਚਿਆ। ਮੈਨੂੰ ਵੇਖਦਿਆਂ ਹੀ ਉਸ ਨੇ ਕਿਹਾ, ਆਈਏ। ਕੈਸੇ ਆਣਾ ਹੁਆ ?” ਮੈਂ ਕੋਲ ਹੀ ਬੈਠਦਿਆਂ ਹੋਇਆਂ ਕਿਹਾ, “ਇਕ ਗਲ ਪੁਛਣ ਆਇਆ ਹਾਂ ? “ਪੂਛੀਏ ਸ਼ੌਕ ਸੇ ! ਮੁਸਫ਼ਾ ਪਈ ਓਹ। ਉਸ ਦੇ ਮੋਤੀਆਂ ਵਰਗੇ ਦੰਦ ਚਮਕ ਉਠੇ। ‘ਤੁਹਾਡਾ ਨਾਮ ਕੀ ਹੈ ?? ‘ਬਸ ਇਤਨਾ ਹੀ...ਮੇਰਾ ਨਾਮ ਇਕਬਾਲ ਬਾਨੋਂ ਹੈ...ਅਤੇ ਉਹ ਫੇਰ ਮੁਸਕਰਾ ਪਈ। ਮੈਂ ਤੁਹਾਡਾ ਅਸਲੀ ਨਾਮ ਪੁਛਣਾ ਚਾਹੁੰਦਾ ਹਾਂ ? ਉਹ ਇਕ ਦਮ ਤਬਕ ਪਈ । ਕੁਝ ਚਿਰ ਚੁਪ ਰਹਿਕੇ ਬੋਲੀ, “ਯੇਹ ਏਕ ਲੰਬੀ ਕਹਾਣੀ ਹੈ । ਬਾਬੂ ! ਮੈਂ ਭੂਲ ਚੁਕੀ ਹੈ। ਆਪਣਾ ਨਾਮ ਭੀ ਮੁਝੇ ਯਾਦ ਨਹੀਂ ਹੈ ਔਰ ਨਾ ਹੀ ਮੈਂ ਉਸੇ ਯਾਦ ਕਰਨਾ ਚਾਹਤੀ ਹੈ। ‘ਜੇ ਮੈਂ ਭੁਲਦਾ ਨਹੀਂ ਤਾਂ ਤੁਹਾਡਾ ਨਾਮ ਬੇਸ਼ਕ । ਗੰਗਾ ਹੈ ? ਇਕ ਵਾਰੀ ਉਹ ਫੇਰ ਤਸ਼ੱਕ ਪਈ ਅਤੇ ਮੇਰੇ ਵਲ ਤੱਕੀ।ਗੌਹ ਨਾਲ ਤੱਕੀ।ਕਿੰਨਾਂ ਚਿਰ ਹੀ ਤੱਕਦੀ ਰਹੀ। ਉਸ ਦੇ ਮੁਖੜੇ ਦੇ ਥੋੜੇ ਚਿਰ ਵਿਚ ਕਈ ਰੰਗ ਬਦਲੇ...ਅਤੇ ਫੇਰ ਜਿਵੇਂ ਉਸ ਦੇ ਮੂੰਹੋਂ ਨਿਕਲ ਗਿਆ। ‘ਉਫ ‘ਤੂੰ ਮੈਨੂੰ ਪਛਾਣਿਆ ਗੰਗਾ ! ਆਪਣੇ ਸੰਸਾਰ ਵਿਚ ਆਪ !