ਪੰਨਾ:ਦੁਖੀ ਜਵਾਨੀਆਂ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ - ੧੦੬ VVVVV ਅੱਗ ਲਾਉਣ ਵਾਲੇ ਨੂੰ ਪਛਾਣਿਆ... “ਕਿਆ ਕਹਿਣਾ ਚਾਹਤੇ ਹੈਂ ਆਪ ? ਮੈਂ ਆਪ ਕੋ ਨਹੀਂ ਪਹਿਚਾਨਤੀ ! ਅਗਰ ਬੁਰਾ ਨਾ ਮਾਨੇਂ ਤੋ ਯਹਾਂ ਸੇ ਚਲੇ ਜਾਈਏ..” ਉਸ ਦੇ ਮੁਖੜੇ ਦੇ ਉਤਾਰ ਚੜਾਉ ਨੂੰ ਮੈਂ ਚੰਗੀ ਤਰ੍ਹਾਂ ਸਮਝ ਚੁਕਾ ਸਾਂ । ਮੇਰੇ ਮੂੰਹੋਂ ਨਿਕਲਿਆ “ਗੰਗਾ ..ਉਹ ਗੀਤ...“ਲਿਟ ਉਲਝੀ ਸੁਲਝਾ ਜਾ... 99 ਉਸ ਨੇ ਖਿਝ ਕੇ ਕਿਹਾ । (ਹੁਣ ਉਸ ਦੀ ਬਲੀ ਫੇਰ ਪੰਜਾਬੀ ਹੋ ਗਈ ਸੀ। “ਗੰਗਾ, ਕੌਣ ਗੰਗਾ, ਕਿਹੜੀ ਗੰਗਾ...?” ਅਤੇ ਦੋਹਾਂ ਹਥਾਂ ਨਾਲ ਉਸ ਨੇ ਆਪਣਾ ਮੂੰਹ ਢਕ ਲੀਤਾ। ਉਸ ਵੇਲੇ ਗੰਗਾ ਦੀ ਹਾਲਤ ਵੇਖ ਕੇ ਮੇਰੇ ਹਥ ਵਿਚ ਚੀਸਾਂ ਪੈ ਰਹੀਆਂ ਸਨ। ਮੈਂ ਜ਼ੋਰ ਦੀ ਹਥ ਉਤੇ ਦੰਦੀ ਵੱਡ ਖਾਦੀ। ਮੇਰੇ ਸਾਰੇ ਦੰਦ ਖੁਭ ਗਏ, ਲਹੂ ਸਿੰਮਣ ਲਗ ਪਿਆ।ਗੰਗਾ ਨੇ ਵੀ ਇਹ ਸਭ ਕੁਝ ਵੇਖਿਆ। ਉਸ ਨੇ ਰੁਕੀ ਹੋਈ ਆਵਾਜ਼ ਵਿਚ ਕਿਹਾ, “ਤੁਸੀਂ ਹੁਣ ਚਲੇ ਜਾਓ..?? ਗੰਗਾ “ਪਰ ਗੰਗਾ 22 “ਮੈਂ ਕਹਿੰਦੀ ਹਾਂ, ਤੁਸੀਂ ਚਲੇ ਜਾਓ, ਮੈਨੂੰ ਉਹ ਜੀਵਨ ਭੁਲ ਜਾਣ ਦਿਓ.. ਮਰੇ ਸਾਹਮਣੇ ਫੇਰ ਕਦੀ ਨਾ ਆਉਣਾ। ਤੁਸਾਂ ਮੇਰੇ ਜੀਵਨ ਵਿਚ ਕੰਡੇ ਬੀਜ ਦਿਤੇ ਸਨ... ਪਰ ਨਹੀਂ ਤੁਸੀਂ ਨਹੀਂ...ਮੇਰੇ ਕਰਮਾਂ ਦਾ ਫਲ ਤੁਸੀਂ ਤਾਂ ਦਰਦ ਵੰਡਾਇਆ ਸੀ, ਦੁਖੀਆ ਤੇ ਤਰਸ ਖਾਦਾ ਸੀ... ਅੱਛਾ,,, !!” “ਗੰਗਾ ! ਮੈਂ ਸਚ ਮੁਚ ਬਹੁਤ ਸ਼ਰਮਿੰਦਾ ਹਾਂ, ਮੈਨੂੰ