ਪੰਨਾ:ਦੁਖੀ ਜਵਾਨੀਆਂ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-53-

ਸੁੰਦਰੀ

ਕਰਦੀ ਸੀ। ਓਦੋਂ ਛੋਟੀ ਜਿਹੀ ਭਾਮਾਂ ਉਸ ਨੂੰ ਮਾਸੀ ਕਰਕੇ ਸਦਿਆ ਕਰਦੀ ਸੀ ..। ਹਾਂ ਤੇ, ਸੁੰਦਰੀ ਨੇ ਸੁਣਿਆ ਓਹੋ ਮਾਸੀ, ਭਾਮਾਂ ਨੂੰ ਕਹਿ ਰਹੀ ਸੀ, 'ਸੁੰਦ੍ਰੀ ਬਾਰੇ ਮੈਨੂੰ ਇਕ ਗੱਲ ਸੁਝੀ ਹੈ, ਜੇ ਤੂੰ ਮੰਨ ਜਾਵੇਂ ਤੇ ਤੇਰਾ ਬਾਪੁ ਹਾਂ ਕਰ ਦੇਵੇ ਤਾਂ ਤੁਹਾਡੇ ਸਾਰੇ ਧੋਣੇ ਧੋਤੇ ਜਾਣ।'

ਭਾਮਾ ਨੇ ਕਿਹਾ-'ਉਹ ਕੀ ਮਾਸੀ? ਸੁੰਦਰੀ ਨਾਲ ਸਾਡੇ ਕੀ ਧੋਣੇ ਧੋਤੇ ਜਾਣੇ ਨੇਂ, ਉਹ ਵਿਚਾਰੀ ਅਜੇ ਕਰ ਹੀ ਕੀ ਸਕਦੀ ਹੈ... ਬਾਲੜੀ...'

'ਅੱਛਾ ਮੈਂ ਤੈਨੂੰ ਦਸ ਦੇਂਦੀ ਹਾਂ, ਕਿਉਂਕਿ ਮੈਨੂੰ ਤੁਹਾਡੇ ਨਾਲ ਹਿਤ ਹੈ। ਤੈਨੂੰ ਪਤਾ ਹੈ ਭਾਮਾਂ! ਸਾਡੇ ਸੇਠਾਂ ਦੇ ਘਰ ਸੰਤਾਨ ਨਹੀਂ ਹੁੰਦੀ। ਸੇਠਾਨੀ ਵਿਚਾਰੀ ਪੋਤਰੇ ਦਾ ਮੂੰਹ ਵੇਖਣ ਲਈ ਦਿਨ ਰਾਤ ਕਾਲੀ ਮਾਤਾ ਦੀ ਅਰਾਧਨਾ ਕਰਦੀ ਰਹਿੰਦੀ ਹੈ। ਕੱਲ ਰਾਤ ਉਸ ਨੂੰ ਕਾਲੀ ਮਾਤਾ ਦੇ ਦਰਸ਼ਨ ਹੋਏ.....'

ਵਿਚੋਂ ਹੀ ਗਲ ਕਟ ਕੇ ਭਾਮਾਂ ਨੇ ਕਿਹਾ-'ਸੁਫਨੇ ਵਿਚ ਜਾਂ ਸੱਚਮੁਚ?'

ਸੱਚਮੁਚ ਭਾਮਾਂ, ਸੇਠਾਨੀ, ਇਹੋ ਕਹਿੰਦੀ ਸੀ-ਤੇ ਕਾਲੀ ਮਾਤਾ ਨੇ ਸੇਠਾਨੀ ਨੂੰ ਕਿਹਾ-'ਮੈਂ ਤੇਰੇ ਤੇ ਖੁਸ਼ ਹਾਂ, ਪਰ ਤੂੰ ਮੇਰਾ ਇਕ ਕੰਮ ਹੋਰ ਕਰ, ਜਿਹੜਾ ਨਵਾਂ ਤਲਾਬ ਤੁਸਾਂ ਬਣਵਾਇਆ ਹੈ, ਅਜ ਕਲ ਮੈਂ ਉਸੇ ਵਿਚ ਰਹਿੰਦੀ ਹੈ। ਮੇਰੇ ਵਾਸਤੇ ਇਕ ਇਹੋ ਜਿਹੀ ਲੜਕੀ ਦੀ ਬਲੀ ਓਸ ਤਲਾਬ ਵਿਚ ਦੇਹ ਜੋ ਲੜਕੀ ਆਪਣੀ ਮਾਂ ਦੀ ਸਤਵੀਂ ਸਤਾਨ ਹੋਵੇ ਅਤੇ ਉਸ ਦੀਆਂ ਪਹਿਲੀਆਂ ਛੀ ਭੈਣਾਂ