ਪੰਨਾ:ਦੁਖੀ ਜਵਾਨੀਆਂ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ

-੬੩-

ਆਸ਼ਾ

ਫੂਲਾ ਨਾ ਸਮਾਉਣ ਲਗਾ। ਉਹ ਕਹਿਣ ਬੜੀ ਭਾਗਾਂ ਵਾਲੀ ਹਾਂ। ਕਿੰਨੀ ਲਗੀ–ਬੂਆ, ਮੈਂ ਅਸਚਰਜ ਗੱਲ ਹੈ। ਅਠਾਰਵੀਂ ਹਾੜ ਨੂੰ ਹੀ ਮੇਰਾ ਵਿਵਾਹ ਹੋਇਆ ਸੀ । ਓਸ ਦਿਨ ਨੂੰ ਮੈਂ ਕਦੀ ਨਹੀਂ ਭੁਲ ਸਕਦੀ। ਧੁਪ ਕੜਾਕੇ ਦੀ ਸੀ। ਲਾਲ ਤੇ ਪੀਲੀਆਂ ਸਾੜ੍ਹੀਆਂ ਰੰਗ ਕੇ ਪੈੜਾਂ ਉਤੇ ਸੁਕਣੇ ਪਾਈਆਂ ਗਈਆਂ ਸਨ। ਉਹ ਹਵਾ ਵਿਚ ਫਰ ਫਰ ਕਰਦੀਆਂ ਉਡ ਰਹੀਆਂ ਸਨ। ਦਿਨ ਨੂੰ ਆਕਾਸ਼ ਬਿਲਕੁਲ ਸਾਫ ਸੀ। ਸ਼ਾਮ ਨੂੰ ਬੱਦਲ ਆ ਗਏ, ਪਰ ਥੋੜੀ ਜਿਹੀ ਬੂੰਦਾਂ ਬਾਂਦੀ ਤੋਂ ਪਿਛੋਂ ਫੇਰ ਚੰਦ ਨਿਕਲ ਆਇਆ ਸੀ । ਕਿਉਂ ਬੂਆ, ਜੇ ਉਹ ਦਿਨ ਹੈ ਫੇਰ ਤੇ ਮੈਂ ਜ਼ਰੂਰੀ ਲਾਟਰੀ ਜਿਤ ਲਵਾਂਗੀ । on ਬੂਆ ਇਹ ਸਭ ਕੁਝ ਸਹਾਰ ਨਾ ਸਕੀ । ਬੋਲੀ- ‘ਮੈਂ ਕਹਿ ਨਹੀਂ ਸਕਤੀ। ਤੁਮ੍ਹਾਰੇ ਵਿਵਾਹ ਕਾ ਦਿਨ ਤੋ ਬਹੁਤ ਅਛਾ ਦਿਨ ਨਹੀਂ ਥਾ। ਤੁਮ੍ਹਾਰਾ ਪਤੀ ਤੋ ਮਰ ਗਿਆ, ਲੇਕਿਨ ਬੱਚਾ ਭੀ ਤੋ ਨਾ ਰਹਾ।ਕਿਆ ਤੁਮ ਸਮਝਤੀ ਹੋ ਕਿ ਯੇਹ ਬੜੇ ਅਛੇ ਸ਼ਗੁਨ ਕਾ ਦਿਨ ਥਾ , ਆਸ ਨਾਲ ਗਦ ਗਦ ਹੋਏ ਬੁਢੇ ਮੁਖੜੇ ਤੇ ਉਦਾਸੀ ਜਿਹੀ ਆ ਗਈ । ਝੁਰੜੀਆਂ ਹੋਰ ਵੀ ਘਨੀਆਂ ਅਰ ਕਾਲੀਆਂ ਹੋ ਗਈਆਂ। ਕੁਝ ਚਿਰ ਚੁਪ ਰਹਿ ਕੇ ਉਹ ਬੋਲੀ –‘ਬੂਆ, ਤੂੰ ਸਚ ਕਹਿੰਦੀ ਹੈ, ਉਹ ਸ਼ੁਭ ਦਿਨ ਨਹੀਂ ਸੀ ? ਪਰ ਫੇਰ ਵੀ ਜਦ ਮੈਂ ਕੁੜੀ ਸ਼ਾਂ ਤਾਂ ਸਾਰੇ ਕਹਿੰਦੇ ਸਨ ਕਿ ਵੀਰਾਂ ਬੜੀ ਭਾਗਾਂ ਵਾਲੀ ਹੈ। ਕੀ ਹੁਣ ਵੀ ਮੈਂ ਭਾਗਾਂ ਵਾਲੀ ਨਾ ਹੋਵਾਂਗੀ ??