ਪੰਨਾ:ਦੁਖੀ ਜਵਾਨੀਆਂ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸ਼ਾ ਦੁਖੀ ਜਵਾਨੀਆਂ ਤੰਬੋਲਨ ਬੋਲੀ-ਯੇਹ ਭੀ ਮੈਂ ਨਹੀਂ ਕਹਿ ਸਕਤੀ। ਆਜ ਕਲ ਤੋਂ ਤੁਮ ਕੁਛ ਭਾਗਵਾਨ ਨਹੀਂ ਹੋ। ਇਤਨੀ ਬੂੜੀ ਤੋ ਹੋ, ਨਾ ਕੋਈ ਆਗੇ ਹੈ ਨਾ ਪੀਛੇ, ਅਭੀ ਬੀਮਾਰ ਪੜ ਜਾਵੋ, ਤੋ ਦਵਾ ਦੇਣੇ ਵਾਲਾ ਭੀ ਪਾਸ ਕੋਈ ਨਹੀਂ। ਵੀਰਾਂ ਕਹਿਣ ਲਗ-ਤਦ ਤੇ ਮੈਂ ਲਾਟਰੀ ਨਹੀਂ ਜਿਤ ਸਕਦੀ। ਉਸ ਦੀਆਂ ਅੱਖਾਂ ਵਿਚ ਅਥਰੂ ਭਰ ਆਏ। ਬੋਲੀ-‘ਬੂਆ ! ਤੂੰ ਇਹ ਸਭ ਕੁਝ ਮੈਨੂੰ ਪਹਿਲੋਂ ਕਿਉਂ ਨਾ ਦ ਸਆ ? ਮੈਂ ਆਪਣੀ ਹੱਡ ਭੰਨ ਕੇ ਕੀਤੀ ਹੋਈ ਕਮਾਈ ਏਸ ਤਰ੍ਹਾਂ ਨਾ ਗਵਾਂਦੀ। c+Cn ਹੁਣ ਤੰਬੋਲਨ ਨੂੰ ਤਰਸ ਆ ਗਿਆ। ਕਹਿਣ ਲਗੀ- “ਨਹੀਂ ਨਹੀਂ, ਤੁਮ ਫਿਰ ਭੀ ਜੀਤ ਸਕਤੀ ਹੋ । ਤੁਮ ਏਕ ਬਾਤ ਮੇਂ ਬੁਰੇ ਭਾਗ ਕੀ ਹੋ, ਪਰ ਦੂਸਰੀ ਬਾਤ ਮੇਂ ਭਾਗਯਵਾਨ ਭੀ, ਹੋ ਸਕਤੀ ਹੈ । ਭਾਗਯ ਸਭ ਜਗੇ ਏਕ ਸਾ ਨਹੀਂ ਹੋਤਾ ਹੈ। ਕੋਈ ਕਿਸੀ ਬਾਤ ਮੇਂ ਭਾਗਵਾਨ ਹੋਤਾ ਹੈ ਕੋਈ ਕਿਸੀ ਮੇਂ, ਕਿਸੀ ਕੇ ਪਾਸ ਖੂਬ ਚੁਪਿਆ ਹੋਤਾ ਮਗਰ ਸੰਤਾਨ ਨਸੀਬ ਨਹੀਂ ਹੋਤੀ ਔਰ ਕਿਸੀ ਕੇ ਸੰਤਾਨ ਹੋਤੀ ਹੈ ਤੋ ਖਾਣੇ ਕੋ ਰੋਟੀ ਤਕ ਨਹੀਂ ਮਿਲਤੀ। ਹੈ ਪਰ ਵੀਰਾਂ ਨੂੰ ਕੁਝ ਵੀ ਭਰੋਸਾ ਨਹੀਂ ਹੋਇਆ।ਓਸੇ ਦਿਨ ਤੋਂ ਰੋਜ਼ ਸ਼ਿਵਾਲੇ ਵਿਚ ਇਕ ਪੈਸੇ ਦੀ ਧੁਪ ਜਗਾਂ ਆਉਂਦੀ ਅਤੇ ਅੱਖਾਂ ਮੀਟ ਕੇ ਪ੍ਰਾਰਥਨਾ ਕਰਦੀ ‘ਸ਼ਿਵ, ਭੋਲੇ ਨਾਥ ! ਮੈਨੂੰ ਜਿੰਨਾ ਰੁਪਿਆ ਮਿਲੇਗਾ, ਸਾਰੇ ਦਾ ਸਾਰਾ ਹੀ ਮੈਂ ਤੇਰੇ ਅਰਪਨ ਕਰ ਦੇਵਾਂਗੀ । ਦਸਾਂ ਧਾਮਾਂ ਦੀ