ਪੰਨਾ:ਦੁਖੀ ਜਵਾਨੀਆਂ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ -ÉU- VORT ਯਾਤਰਾ ਕਰਾਂਗੀ। ਹੇ ਪ੍ਰਭੂ, ਮੈਨੂੰ ਲਾਟਰੀ ਜਿਤਾ ਦੇ

ਆਸ਼ਾ ... --- ਪਹਿਲੀ ਹਾੜ ਦੀ ਸੰਗ੍ਰਾਂਦ ਸੀ। ਗਊ ਸ਼ਾਲਾ ਕੋਲੋਂ ਲੰਘ ਰਹੇ ਇਕ ਜੋਤਸ਼ੀ ਕੋਲੋਂ ਵੀਰਾਂ ਨੇ ਪੁਛਿਆ—“ਇਹ ਮਹੀਨਾ ਮੇਰੇ ਲਈ ਕਿਹੋ ਜਿਹਾ ਹੋਵੇਗਾ ਜੋਤਸ਼ੀ ਜੀ ਪਤਰੀ ਆਦਿ ਫੋਲ ਕੇ ਬੋਲੇ “ਮਾਈ, ਤੇਰੀ ਬਿਰਖ ਰਾਸ਼ੀ ਹੈ । ਤੇਰੇ ਕੋਲ ਏਸ ਮਹੀਨੇ ਖੂਬ ਦਹੀਂ, ਦੁਧ ਅਤੇ ਘਿਉ ਹੋਵੇਗਾ, ਬੀਮਾਰੀ ਅਤੇ ਦੁਸ਼ਮਨ ਦੂਰ ਰਹਿਣ। ਪਰ ਰੁਪੈ ਪੈਸੇ ਲਈ ਇਹ ਮਹੀਨਾ ਤੇਰੇ ਲਈ ਚੰਗਾ ਨਹੀਂ,ਧਨ ਦੀ ਥੁੜ ਰਹੇਗੀ। ਲਾਟਰੀ ਜਿਤਣ ਦੀ ਰਹੀ ਸਹੀ ਆਸ਼ਾ ਵੀ ਜਾਂਦੀ ਰਹੀ।ਉਸੇ ਵੇਲੇ ਤੋਂ ਉਦਾਸੀ ਵਧਦੀ ਗਈ। ਉਹ ਸਾਰਾ ਦਿਨ ਹੀ ਰੋਂਦਿਆਂ ਬੀਤਿਆ। ਸੰਧਿਆ ਵੇਲੇ ਉਸ ਦੇ ਸਿਰ ਵਿਚ ਬੜੀ ਦਰਦ ਸੀ ਅਤੇ ਦੂਜੇ ਸਵੇਰੇ, ਬਹੁਤ ਜ਼ੋਰ ਦਾ ਬੁਖਾਰ ਹੋ ਗਿਆ । ਸਰੀਰ ਵਿਚ ਇਹੋ ਜਿਹੀ ਜਲਨ ਹੋ ਰਹੀ ਸੀ ਜਿਹੋ ਜਿਹੀ ਚਾਲੀ ਸਾਲ ਪਹਿਲਾਂ, ਜਦੋਂ ਉਸ ਨੂੰ ਮਾਤਾ ਨਿਕਲੀ ਸੀ । ਅੱਜ ਏਨੇ ਸਾਲਾਂ ਪਿਛੋਂ ਉਸ ਨੂੰ ਤਪ ਚੜ੍ਹਿਆ ਸੀ । | ਦੂਜੇ ਹਫਤੇ ਉਹ ਹਸਪਤਾਲ ਵਿਚ ਚਲੀ ਗਈ। ਬੂਆ ਤੰਬੋਲਨ ਉਸ ਦੀ ਖਬਰ ਪੁਛਣ ਗਈ । ਇਕ ਹਫਤੇ ਵਿਚ ਹੀ ਉਹ ਬੜੀ ਬਦਲ ਗਈ ਸੀ। ਮੂੰਹ ਪੀਲਾ,ਝੁਰੜੀਆਂ ਲਹੂ ਤੋਂ ਰਹਿਤ ਅਤੇ ਅੱਖੀਆਂ ਡੂੰਘੇ ਟੋਇਆਂ ਵਿਚ ਧੱਸ ਗਈਆਂ ਸਨ । ਉਹ ਕਹਿਣ ਲਗੀ-ਬੂਆ, ਮੈਂ ਬੜੀ ਅਭਾਗਣ ਹਾਂ,ਲਾਟਰੀ ਕਦੀ ਨਹੀਂ ਜਿਤ ਸਕਦੀ। ਬੂਆ ਨੇ