ਪੰਨਾ:ਦੁਖੀ ਜਵਾਨੀਆਂ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਖੀ ਜਵਾਨੀਆਂ ਆਸ਼ਾ ਧੀਰਜ ਦੇਂਦਿਆਂ ਕਿਹਾ—ਤੁਮ ਜੀਤ ਕਿਉਂ ਨਹੀਂ ਸਕਤੀ ? ਔਰ ਅਗਰ ਨਾ ਭੀ ਜਤੀ ਪਾਈ ਤੋ ਇਸ ਬਾਤ ਕੇ ਲੀਏ ਦੁਖੀ ਕਿਉਂ ਹੋਤੀ ਹੈ M ਵੀਰਾਂ ਉਸੇ ਤਰ੍ਹਾਂ ਹੌਲੀ ਹੌਲੀ ਕਹਿਣ ਲਗੀ-“ਨਹੀਂ ਬੂਆ, ਮੈਨੂੰ ਪਤਾ ਹੈ । ਜੋਤਸ਼ੀ ਵੀ ਕਹਿੰਦਾ ਸੀ ਕਿ ਮੈਂ ਲਾਟਰੀ ਨਹੀਂ ਜਿਤ ਸਕਦੀ। ਮੈਂ ਬੜੀ ਅਭਾਗਣ ਹਾਂ ! ਮੇਰੇ ਜੀਉਣ ਦਾ ਕੋਈ ਲਾਭ ਨਹੀਂ। ਹੁਣ ਮੈਂ ਮਰ ਰਹੀ ਹਾਂ। ਬੂਆ, ਲਾਟਰੀ ਦੀ ਆਸ ਨੇ ਮੇਰੇ ਹਿਰਦੇ ਵਿਚ ਇਕੋ ਹੀ ਚਾਹ ਭਰੀ ਕਿ ਸਾਰਿਆਂ ਤੀਰਥਾਂ ਦੇ ਦਰਸ਼ਨ ਕਰ ਲਵਾਂ, ਪਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਮੇਰੇ ਭਾਗਾਂ ਵਿਚ ਹੀ ਨਹੀਂ ਹੈ ! ... ਲਾਟਰੀ ਦਾ ਨਿਰਣਾ ਦੋ ਦਿਨ ਪਿਛੋਂ ਛੀ ਜੁਲਾਈ ਨੂੰ ਪਤਾ ਲੱਗ ਗਿਆ। ਤੰਬੋਲਨ, ਵੀਰਾਂ ਨਾਲ ਪ੍ਰਨਾਮ ਦੱਸਣ ਲਈ ਇਕਰਾਰ ਕਰ ਆਈ ਸੀ। ਲੋਕ ਬਾਬੂ ਸਵੇਰੇ ਹੀ ਲੰਘਦੇ ਹੋਏ ਦਸ ਗਏ ਸੀ ਕਿ ਤਾਰ ਆਈ ਹੈ, ਵੀਰਾਂ ਦੇ ਪੰਜ ਹਜ਼ਾਰ ਰੁਪੈ ਨਿਕਲੇ ਹਨ ਅਤੇ ਇਹੋ ਸਮਾਚਾਰ ਦਸਣ ਲਈ ਬੂਆ, ਹਸਪਤਾਲ ਜਾ ਰਹੀ ਸੀ, ਪਰ ਓਸ ਦਿਨ, ਉਸ ਦੀ ਹੱਟੀ ਤੇ ਪਾਨ ਲੈਣ ਵਾਲਿਆਂ ਦੀ ਬੜੀ ਭੀੜ ਰਹੀ।ਯਾਰਾਂ ਵਜੇ ਕਿਤੇ ਜਾ ਕੇ ਉਸ ਨੂੰ ਮੁਸ਼ਕਲ ਨਾਲ ਵੇਹਲ ਮਿਲਿਆ। ਉਹ ਸਿਧੀ ਹਸਪਤਾਲ ਗਈ। ਲੋਕ ਬਾਬੂ ਵੀ ਉਸ ਨੂੰ ਰਸਤੇ ਵਿੱਚ ਹੀ ਮਿਲ ਗਏ। ਹਸਪਤਾਲ ਵਿੱਚ ਪਹੁੰਚਦਿਆਂ ਹੀ ਨਰਸ ਨੇ ਕਿਹਾ-‘ਬੜੀਆਂ ਅਭੀ ਇਕ ਘੰਟਾ 680

---